**ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ 6ਵੀਂ ਤੋਂ 12ਵੀਂ ਜਮਾਤਾਂ ਲਈ Bimonthly Test-2 ਕਰਵਾਉਣ ਦੇ ਦਿੱਤੇ ਹੁਕਮ**
**ਮੋਹਾਲੀ 2 ਦਸੰਬਰ 2024 (ਜਾਬਸ ਆਫ ਟੁਡੇ ਰਾਜ) ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ/ਐ.ਸਿੱ.) ਅਤੇ ਸਮੂਹ ਸਕੂਲ ਮੁੱਖੀਆਂ ਨੂੰ ਹੁਕਮ ਜਾਰੀ ਕਰਕੇ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਲਈ Bimonthly Test-2 ਕਰਵਾਉਣ ਦੇ ਹੁਕਮ ਦਿੱਤੇ ਹਨ।
ਇਹ ਟੈਸਟ 05-12-2024 ਤੋਂ 17-12-2024 ਤੱਕ ਸਾਰੇ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾਣਗੇ। ਸਕੂਲ ਮੁੱਖੀ ਡੇਟਸ਼ੀਟ ਤਿਆਰ ਕਰਕੇ ਸਾਰੀਆਂ ਜਮਾਤਾਂ ਅਤੇ ਸਟਰੀਮਜ਼ ਲਈ ਇਹ ਟੈਸਟ ਲੈਣਗੇ।
JOIN WHATSAPP GROUP GET LATEST UPDATES
ਇਹ ਟੈਸਟ 20 ਅੰਕਾਂ ਦਾ ਹੋਵੇਗਾ ਅਤੇ ਅਕਤੂਬਰ ਅਤੇ ਨਵੰਬਰ ਦੇ ਸਿਲੇਬਸ ਦੇ ਅਧਾਰ 'ਤੇ ਸਬੰਧਤ ਵਿਸ਼ਾ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਆਪਣੇ ਪੀਰੀਅਡ ਦੌਰਾਨ ਹੀ ਲਿਆ ਜਾਵੇਗਾ।
ਜਮਾਤਾਂ 6ਵੀਂ ਅਤੇ 9ਵੀਂ ਦੇ ਚਾਰ ਵਿਸ਼ੇ (ਗਣਿਤ, ਪੰਜਾਬੀ, ਸਮਾਜਿਕ ਅਤੇ ਸਾਇੰਸ) ਲਈ Bimonthly Test-2 ਅਲੱਗ ਨਾਂ ਲਿਆ ਜਾਵੇ। ਇਸ ਟੈਸਟ ਦੇ ਮੁਲਾਂਕਣ ਲਈ ਵਿਦਿਆਰਥੀਆਂ ਦੇ CEP ਤਹਿਤ ਲਏ ਗਏ Practice Test -06 ਅਤੇ Practice Test-07 ਵਿੱਚ ਪ੍ਰਾਪਤ ਅੰਕਾਂ ਨੂੰ ਜੋੜ, ਫਿਰ 20 ਅੰਕਾਂ ਵਿਚੋਂ ਨਤੀਜਾ ਕਢਿਆ ਜਾਵੇਗਾ।
- NAGAR NIGAM / COUNCIL ELECTIONS: ਬੀਐਲਓ ਅਤੇ ਸੈਕਟਰ ਅਫ਼ਸਰਾਂ ਨੂੰ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ
Bimonthly Test-2 ਦੀਆਂ ਉੱਤਰ ਪੱਤਰੀਆਂ ਚੈਕ ਕਰਨ ਉਪਰੰਤ ਨਤੀਜਾ 23.12.2024 ਤੱਕ ਮੁਕੰਮਲ ਕਰ ਲਿਆ ਜਾਵੇ ਅਤੇ ਇਸ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਈਜ਼ ਅਤੇ ਵਿਦਿਆਰਥੀ-ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਵੇ।