NAGAR NIGAM / COUNCIL ELECTIONS: ਬੀਐਲਓ ਅਤੇ ਸੈਕਟਰ ਅਫ਼ਸਰਾਂ ਨੂੰ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ
ਜਲੰਧਰ, 2 ਦਸੰਬਰ 2024 ( ਜਾਬਸ ਆਫ ਟੁਡੇ)
ਨਗਰ ਨਿਗਮ /ਨਗਰ ਕੋਂਸਲ /ਨਗਰ ਪੰਚਾਇਤ/ ਚੋਣਾਂ -2024 ਦੀਆਂ ਵੋਟਾਂ ਬਣਾਉਣ ਸਬੰਧੀ ਸਪੈਸ਼ਲ ਸ਼ੈਡਿਊਲ ਜਾਰੀ ਹੋ ਚੁੱਕਾ ਹੈ। ਨਵੀਆਂ ਵੋਟਾਂ ਬਣਾਉਣ/ ਸੋਧ ਕਰਨ ਲਈ ਸਬੰਧਿਤ ਈ.ਆਰ.ਓ ਦਫਤਰਾਂ ਵਿੱਚ ਕੰਮ ਚੱਲ ਰਿਹਾ ਹੈ।
ਇਸ ਲਈ ਦਫਤਰ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫਸਰ, ਜਲੰਧਰ ਵੱਲੋਂ ਇਹਨਾਂ ਚੋਣਾਂ ਲਈ ਸਬੰਧਿਤ ਸੈਕਟਰ ਅਫਸਰ/ਬੀ.ਐਲ.ਓਜ ਹਨ ਉਨ੍ਹਾ ਨੂੰ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਣ ਤੱਕ ਵਿਭਾਗੀ ਦਫਤਰਾਂ ਤੋਂ ਫਾਰਗ ਕਰਕੇ ਵਿਭਾਗੀ ਡਿਊਟੀ ਤੋਂ ਭਾਰ ਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਤੱਕ ਦੇ ਕੰਮ ਵਿੱਚ ਪੂਰਣ ਸਹਿਯੋਗ ਦੇ ਸਕਣ ਤਾਂ ਜੋ ਇਸ ਅਤਿ ਜਰੂਰੀ ਕੰਮ ਨੂੰ ਸਮੇਂ ਸਿਰ ਕੀਤਾ ਜਾ ਸਕੇ।