PRIMARY CLASSES EVALUATION SCHEDULE : ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ 14 ਦਸੰਬਰ ਤੱਕ ਹਦਾਇਤਾਂ ਜਾਰੀ
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ ਸੈਸ਼ਨ 2024-25 ਲਈ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਮੁਲਾਂਕਣ 10-12-2024 ਤੋਂ 14-12-2024 ਤੱਕ ਕਰਵਾਇਆ ਜਾਵੇਗਾ।
ਸਕੂਲ ਮੁੱਖੀ ਆਪਣੇ ਪੱਧਰ 'ਤੇ ਡੇਟਸ਼ੀਟ ਤਿਆਰ ਕਰਕੇ ਮੁਲਾਂਕਣ ਕਰਵਾਉਣਗੇ। ਪ੍ਰਸ਼ਨ ਪੱਤਰ ਸਕੂਲ ਮੁੱਖੀ ਜਾਂ ਸੰਬੰਧਤ ਅਧਿਆਪਕ ਤਿਆਰ ਕਰਨਗੇ। ਟੈਸਟ ਕੁੱਲ 20 ਅੰਕਾਂ ਦਾ ਹੋਵੇਗਾ ਅਤੇ ਅਧਿਆਪਕਾਂ ਵੱਲੋਂ ਵਿਸ਼ੇ ਦੇ ਪੀਰੀਅਡ ਦੌਰਾਨ ਹੀ ਲਿਆ ਜਾਵੇਗਾ।
ਮੁਲਾਂਕਣ ਦੇ ਨਤੀਜੇ 20.12.2024 ਤੱਕ ਮੁਕੰਮਲ ਕਰ ਲਏ ਜਾਣ ਅਤੇ ਇਸ ਦਾ ਪੂਰਾ ਰਿਕਾਰਡ ਜਮਾਤ ਅਤੇ ਵਿਦਿਆਰਥੀ ਅਨੁਸਾਰ ਸਕੂਲ ਪੱਧਰ 'ਤੇ ਰੱਖਿਆ ਜਾਵੇ।