ਸਮੱਗਰਾ ਸਿੱਖਿਆ ਅਭਿਆਨ ਤਹਿਤ ਖੇਡਾਂ ਅਤੇ ਸਰੀਰਕ ਸਿੱਖਿਆ ਲਈ ਗ੍ਰਾਂਟ ਜਾਰੀ
Chandigarh, 24 December 2024
ਸਮੱਗਰਾ ਸਿੱਖਿਆ ਅਭਿਆਨ ਦੇ ਤਹਿਤ ਸਾਲ 2024-25 ਲਈ ਖੇਡਾਂ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 5000 ਰੁਪਏ, ਮਿਡਲ ਸਕੂਲਾਂ ਨੂੰ 10,000 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 25,000 ਰੁਪਏ ਪ੍ਰਤੀ ਸਕੂਲ ਦਿੱਤੇ ਜਾ ਰਹੇ ਹਨ। ਇਹ ਰਾਸ਼ੀ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ।
ਕਿਵੇਂ ਖਰਚ ਕਰਨੀ ਹੈ ਗ੍ਰਾਂਟ?
ਇਸ ਰਾਸ਼ੀ ਨੂੰ ਖਰਚ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ ਨੂੰ ਸਮੱਗਰਾ ਸਿੱਖਿਆ ਦੇ ਵਿੱਤੀ ਨਿਯਮਾਂ ਅਨੁਸਾਰ ਕੰਮ ਕਰਨਾ ਹੋਵੇਗਾ। ਸਕੂਲਾਂ ਨੂੰ ਖੇਡ ਮੈਦਾਨ ਤਿਆਰ ਕਰਨ ਅਤੇ ਖੇਡ ਸਮੱਗਰੀ ਖਰੀਦਣ ਲਈ ਇਹ ਰਾਸ਼ੀ ਵਰਤੀ ਜਾ ਸਕਦੀ ਹੈ। ਸਕੂਲ ਮੁਖੀ ਨੂੰ ਇਸ ਸਬੰਧੀ ਮਤਾ ਪਾ ਕੇ ਸਕੂਲ ਰਿਕਾਰਡ ਵਿੱਚ ਦਰਜ ਕਰਵਾਉਣਾ ਹੋਵੇਗਾ। ਖਰੀਦੀ ਗਈ ਸਮੱਗਰੀ ਦਾ ਵਰਤੋਂ ਸਰਟੀਫਿਕੇਟ ਇੱਕ ਮਹੀਨੇ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਖੇਡ ਮੈਦਾਨ ਤਿਆਰ ਕਰਨ ਸਮੇਂ ਬੱਚਿਆਂ ਦੀ ਉਮਰ ਅਤੇ ਲਿੰਗ ਦਾ ਧਿਆਨ ਰੱਖਿਆ ਜਾਵੇ।
ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ
ਜੇਕਰ ਕੋਈ ਸਕੂਲ ਮੁਖੀ ਨਿਯਮਾਂ ਅਨੁਸਾਰ ਸਮੱਗਰੀ ਦੀ ਖਰੀਦ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀਆਂ ਟੀਮਾਂ ਇਸ ਖਰੀਦ ਦੀ ਨਿਗਰਾਨੀ ਕਰਨਗੀਆਂ।
ਜ਼ਿਲ੍ਹੇ ਅਨੁਸਾਰ ਰਾਸ਼ੀ
ਜ਼ਿਲ੍ਹੇ ਅਨੁਸਾਰ ਸਕੂਲਾਂ ਦੀ ਗਿਣਤੀ ਅਤੇ ਗ੍ਰਾਂਟ ਦੀ ਰਾਸ਼ੀ ਦਾ ਵੇਰਵਾ ਵੀ ਦਿੱਤਾ ਗਿਆ ਹੈ।