ਪੰਜਾਬ ਸਰਕਾਰ ਵੱਲੋਂ ਸਹਾਇਕ ਡਾਇਰੈਕਟਰਾਂ ਦੀਆਂ ਤੈਨਾਤੀਆਂ ਬਦਲੀਆਂ
ਚੰਡੀਗੜ੍ਹ, 23 ਦਸੰਬਰ 2024 - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਬੰਧਕੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਾਇਕ ਡਾਇਰੈਕਟਰਾਂ ਦੀਆਂ ਤੈਨਾਤੀਆਂ ਵਿੱਚ ਬਦਲੀਆਂ ਕੀਤੀਆਂ ਗਈਆਂ ਹਨ। ਇਹਨਾਂ ਬਦਲੀਆਂ ਦੇ ਅਨੁਸਾਰ:
ਸ੍ਰੀ ਰਾਜੀਵ ਕੁਮਾਰ, ਜੋ ਕਿ ਮੌਜੂਦਾ ਸਮੇਂ ਸਹਾਇਕ ਡਾਇਰੈਕਟਰ (ਐਲੀਮੈਂਟਰੀ) ਮੁੱਖ ਦਫਤਰ ਵਿੱਚ ਤਾਇਨਾਤ ਸਨ, ਉਹਨਾਂ ਦੀ ਤੈਨਾਤੀ ਡਾ. ਅਮਨਦੀਪ ਕੌਰ ਦੀ ਥਾਂ 'ਤੇ ਸਹਾਇਕ ਡਾਇਰੈਕਟਰ (ਐਲੀਮੈਂਟਰੀ) ਮੁੱਖ ਦਫਤਰ ਕਰ ਦਿੱਤੀ ਗਈ ਹੈ।
ਡਾ. ਅਮਨਦੀਪ ਕੌਰ, ਜੋ ਕਿ ਸਹਾਇਕ ਡਾਇਰੈਕਟਰ, ਦਫਤਰ, ਐਸ.ਸੀ.ਈ.ਆਰ.ਟੀ. ਪੰਜਾਬ ਵਿੱਚ ਤਾਇਨਾਤ ਸਨ, ਉਹਨਾਂ ਦੀ ਤੈਨਾਤੀ ਰੀਤੂ ਬਾਲਾ ਦੀ ਥਾਂ 'ਤੇ ਸਹਾਇਕ ਡਾਇਰੈਕਟਰ (ਸੈਕੰਡਰੀ) ਮੁੱਖ ਦਫਤਰ ਕਰ ਦਿੱਤੀ ਗਈ ਹੈ।
ਰੀਤੂ ਬਾਲਾ, ਜੋ ਕਿ ਸਹਾਇਕ ਡਾਇਰੈਕਟਰ (ਸੈਕੰਡਰੀ) ਮੁੱਖ ਦਫਤਰ ਵਿੱਚ ਤਾਇਨਾਤ ਸਨ, ਉਹਨਾਂ ਦੀ ਤੈਨਾਤੀ ਸ੍ਰੀ ਰਾਜੀਵ ਕੁਮਾਰ ਦੀ ਥਾਂ 'ਤੇ ਸਹਾਇਕ ਡਾਇਰੈਕਟਰ (ਐਲੀਮੈਂਟਰੀ) ਮੁੱਖ ਦਫਤਰ ਕਰ ਦਿੱਤੀ ਗਈ ਹੈ।