ਸਕੂਲਾਂ ਨੂੰ APAAR ID ਨਾ ਜਨਰੇਟ ਕਰਨ ਤੇ ਨੋਟਿਸ ਜਾਰੀ
ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੇ ਉਹਨਾਂ ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੇ ਵਿਦਿਆਰਥੀਆਂ ਲਈ APAAR ID ਜਨਰੇਟ ਨਹੀਂ ਕੀਤੀ। ਇਹ ਨੋਟਿਸ ਉੱਚ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ।
ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਤੁਰੰਤ ਆਪਣੇ ਵਿਦਿਆਰਥੀਆਂ ਲਈ APAAR ID ਜਨਰੇਟ ਕਰਨ ਦਾ ਕੰਮ ਸ਼ੁਰੂ ਕਰਨ। ਜਿਨ੍ਹਾਂ ਸਕੂਲ ਨੇ ਅਜੇ ਤੱਕ ਇਹ ਕੰਮ ਨਹੀਂ ਕੀਤਾ ਹੈ ਤਾਂ ਉਸਨੂੰ ਦਫ਼ਤਰ ਵਿੱਚ ਆ ਕੇ ਇਸ ਬਾਰੇ ਸਪੱਸ਼ਟੀਕਰਨ ਦੇਣਾ ਹੋਵੇਗਾ।
ਇਸ ਤੋਂ ਇਲਾਵਾ, ਸਕੂਲਾਂ ਨੂੰ ਕਈ ਵਾਰ ਪੱਤਰ ਅਤੇ ਵਟਸਐਪ ਸੰਦੇਸ਼ ਭੇਜੇ ਜਾ ਚੁੱਕੇ ਹਨ ਪਰ ਕੁਝ ਸਕੂਲਾਂ ਨੇ ਅਜੇ ਤੱਕ ਇਸ ਕੰਮ ਨੂੰ ਸ਼ੁਰੂ ਨਹੀਂ ਕੀਤਾ ਹੈ। ਇਸ ਲਈ ਵਿਭਾਗ ਵੱਲੋਂ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਗਿਆ ਹੈ।ਵਿਦਿਆਰਥੀਆਂ ਦੀ APAAR ID generate ਨਾ ਕਰਨ ਦਾ ਸਪੱਸ਼ਟੀਕਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫਤਰ ਵਿਖੇ ਨਿਜੀ ਤੌਰ ਤੇ ਪਹੁੰਚ ਕੇ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।