ਪਿੰਡ ਮੌੜ ਨਾਭਾ ਵਿਖੇ ਬਣੇਗਾ ਸਕੂਲ ਆਫ ਹੈਪੀਨਸ: ਵਿਧਾਇਕ ਉੱਗੋਕੇ
ਵਿਧਾਇਕ ਨੇ ਲਗਭਗ 1 ਕਰੋੜ ਦੀ ਲਾਗਤ ਵਾਲੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਭਦੌੜ, 25 ਨਵੰਬਰ
ਵਿਧਾਇਕ ਵਿਧਾਨ ਸਭਾ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਵਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਿੰਡ ਮੌੜ ਨਾਭਾ ਵਿਖੇ ਸਕੂਲ ਆਫ ਹੈਪੀਨਸ ਦੀ ਇਮਾਰਤ ਨਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਓਹਨਾ ਕਿਹਾ ਕਿ ਲਗਭਗ 1 ਕਰੋੜ ਦੀ ਲਾਗਤ ਨਾਲ ਇਹ ਇਮਾਰਤ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਕੂਲ ਆਫ ਐਮੀਨੇਂਸ ਬਜਾਏ ਜਾ ਰਹੇ ਹਨ, ਓਥੇ ਪ੍ਰਾਇਮਰੀ ਸਕੂਲਾਂ ਵਿਚ ਸਕੂਲ ਆਫ ਹੈਪੀਨਸ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਕੂਲ ਆਧੁਨਿਕ ਕੰਪਿਊਟਰ ਲੈਬ, ਲਾਇਬ੍ਰੇਰੀ ਸਣੇ ਹੋਰ ਕਈ ਸਹੂਲਤਾਂ ਨਾਲ ਲੈਸ ਹੋਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਪ੍ਰਾਇਮਰੀ ਸਕੂਲ 'ਸਕੂਲ ਆਫ ਹੈਪੀਨਸ' ਵਜੋਂ ਵਿਕਸਤ ਹੋਣ ਜਾ ਰਹੇ ਹਨ, ਜਿਨ੍ਹਾਂ ਵਿੱਚ ਮੌੜ ਨਾਭਾ ਸਕੂਲ ਵੀ ਸ਼ਾਮਲ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮੈਡਮ ਨੀਰਜਾ, ਬੀ ਪੀ ਓ ਸ਼ਹਿਣਾ ਹਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।