ਜਿਲ੍ਹਾ ਖਜਾਨਾ ਅਫਸਰ ਨੇ ਪੈਨਸ਼ਨਰਾਂ ਤੋਂ ਵਾਧੂ ਕਟੌਤੀ ਵਾਪਸ ਕਰਨ ਦੇ ਦਿੱਤੇ ਹੁਕਮ
ਅੰਮ੍ਰਿਤਸਰ 25 ਨਵੰਬਰ 2024: ਜਿਲ੍ਹਾ ਖਜਾਨਾ ਅਫਸਰ ਅੰਮ੍ਰਿਤਸਰ ਨੇ ਇੱਕ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੇ ਸਾਰੇ ਬੈਂਕ ਮੈਨੇਜਰਾਂ ਨੂੰ ਕਿਹਾ ਹੈ ਕਿ ਉਹ ਪੈਨਸ਼ਨਰਾਂ ਤੋਂ ਵਾਧੂ ਕੱਟੀ ਗਈ ਪੈਨਸ਼ਨ ਦੀ ਰਕਮ ਤੁਰੰਤ ਵਾਪਸ ਕਰਨ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਅੰਤਰਿਮ ਹੁਕਮ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਜਾਰੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਖਜਾਨਾ ਤੇ ਲੇਖਾ ਸ਼ਾਖਾ) ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਖਜਾਨਾ ਅਫਸਰ ਨੇ ਬੈਂਕ ਮੈਨੇਜਰਾਂ ਨੂੰ ਇਹ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੂੰ ਵਾਧੂ ਕਟੌਤੀ ਤੁਰੰਤ ਵਾਪਸ ਕਰ ਦਿੱਤੀ ਜਾਵੇ ਅਤੇ ਇਸ ਸਬੰਧੀ ਇੱਕ ਲਿਖਤੀ ਰਿਪੋਰਟ ਜ਼ਿਲ੍ਹਾ ਖਜਾਨਾ ਦਫ਼ਤਰ ਨੂੰ ਭੇਜੀ ਜਾਵੇ।
ਇਸ ਹੁਕਮ ਤੋਂ ਬਾਅਦ ਜਿਲ੍ਹੇ ਦੇ ਪੈਨਸ਼ਨਰਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਵਾਧੂ ਕੱਟੀ ਗਈ ਪੈਨਸ਼ਨ ਦੀ ਰਕਮ ਜਲਦੀ ਹੀ ਵਾਪਸ ਮਿਲ ਜਾਵੇਗੀ।