2364 ETT BHRTI PROCESS STARTED: ਉਮੀਦਵਾਰਾਂ ਨੂੰ ਸਟੇਸ਼ਨ ਚੋਣ ਦਾ ਸੱਦਾ
ਸਿੱਖਿਆ ਵਿਭਾਗ, ਪੰਜਾਬ ਨੇ ਬਾਰਡਰ ਏਰੀਆ ਲਈ ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਸਟੇਸ਼ਨ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਕਿਰਿਆ ਦਾ ਆਰੰਭ 5 ਨਵੰਬਰ, 2024 ਨੂੰ ਸਵੇਰੇ 10 ਵਜੇ ਹੋਵੇਗਾ ਅਤੇ 6 ਨਵੰਬਰ, 2024 ਨੂੰ ਦੁਪਹਿਰ 12 ਵਜੇ ਸਮਾਪਤ ਹੋਵੇਗਾ।
ਯੋਗ ਉਮੀਦਵਾਰ ਆਪਣੀ ਆਈਡੀ ਵਿੱਚ ਦਿਖਾਈ ਦੇਣ ਵਾਲੀ ਵੈਕੈਂਸੀ ਸੂਚੀ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਚੋਣ ਕਰ ਸਕਦੇ ਹਨ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਜਿਹੜੇ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ, ਉਨ੍ਹਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਰਾਹੀਂ MIS ਵੱਲੋਂ ਅਲਾਟ ਕਰ ਦਿੱਤਾ ਜਾਵੇਗਾ, ਜਿਸ ਨੂੰ ਮੁੜ ਬਦਲਿਆ ਨਹੀਂ ਜਾਵੇਗਾ।
ਸਿੱਖਿਆ ਵਿਭਾਗ (ਐਲੀਮੈਂਟਰੀ), ਪੰਜਾਬ ਵੱਲੋਂ ਸਟੇਸ਼ਨ ਅਲਾਟ ਕਰਨ ਲਈ ਚੋਣ ਕਮਿਸ਼ਨ ਆਫ ਇੰਡੀਆਂ ਦੇ ਪੱਤਰ 100/PB-LA/2024/NS-1 ਮਿਤੀ 01-11-2024 ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ, ਯੋਗ ਉਮੀਦਵਾਰਾਂ ਨੂੰ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਵਿੱਚ ਮੌਜੂਦਾ ਖਾਲੀ ਅਸਾਮੀਆਂ ਵਿਰੁੱਧ ਸਟੇਟ MIS ਸੈੱਲ ਵੱਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਵੇਗੀ।
ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਮਾਂ ਸਾਰਣੀ ਅਨੁਸਾਰ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ।