BREAKING NEWS: ਆਨਲਾਈਨ ਸਟੇਸ਼ਨ ਅਲਾਟਮੈਂਟ ਵਿੱਚ ਘੋਟਾਲੇ ਦੇ ਦੋਸ਼ੀ ਅਧਿਕਾਰੀ ਦੀਆਂ ਸੇਵਾਵਾਂ ਖ਼ਤਮ
ਚੰਡੀਗੜ੍ਹ, 21 ਨਵੰਬਰ 2024
ਸਮੱਗਰਾ ਸਿੱਖਿਆ ਅਭਿਆਨ ਪੰਜਾਬ 'ਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ, ਸਮੱਗਰਾ ਸਿੱਖਿਆ ਅਭਿਆਨ, ਪੰਜਾਬ ਨੇ ਸਖ਼ਤ ਕਾਰਵਾਈ ਕਰਦਿਆਂ ਇੱਕ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਵਿਭਾਗ ਵੱਲੋਂ 4161 ਅਤੇ 598 ਮਾਸਟਰ ਕਾਡਰ ਭਰਤੀ ਦੀ ਸਟੇਸ਼ਨ ਚੋਣ ਉਪਰੰਤ ਆਨਲਾਈਨ ਪੋਸਟਿੰਗ ਆਡਰ ਅਪਲੋਡ ਹੋਣ ਵਿੱਚ ਆਈਆਂ ਗੜਬੜੀਆਂ ਦੀ ਮੁਕੰਮਲ ਪੜਤਾਲ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਵੱਲੋਂ ਕਰਵਾਈ ਗਈ। ਪੜਤਾਲ ਰਿਪੋਰਟ ਅਨੁਸਾਰ ਐੱਮ.ਆਈ.ਐੱਸ. ਵਿੰਗ ਨਾਲ ਸਬੰਧਤ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਉਮੀਦਵਾਰਾਂ ਨੇ ਚੁਣੇ ਗਏ ਸਟੇਸ਼ਨਾਂ ਨਾਲੋਂ ਵੱਖਰੇ ਸਟੇਸ਼ਨਾਂ 'ਤੇ ਜੁਆਇਨ ਕਰਵਾਇਆ ਗਿਆ।
ਇਸ ਮਾਮਲੇ 'ਚ ਸ੍ਰੀ ਰਾਜਵੀਰ, ਡਿਪਟੀ ਮੈਨੇਜਰ (ਐੱਮ.ਆਈ.ਐੱਸ) ਨੂੰ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੇ ਸਪੱਸ਼ਟੀਕਰਨ ਨੂੰ ਸੰਤੋਸ਼ਜਨਕ ਨਾ ਮੰਨਦਿਆਂ ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਸਮਾਪਤ ਕਰ ਦਿੱਤੀਆਂ ਗਈਆਂ ਹਨ।