ਐਮਐਲਏ ਵੀਆਈਪੀ ਟ੍ਰੀਟਮੈਂਟ: ਵਿਧਾਨਸਭਾ ਸਪੀਕਰ ਵੱਲੋਂ ਵਾਪਸ ਲਿਆ ਪੱਤਰ
BREAKING NEWS: ਸਕੂਲ ਚੈਕਿੰਗ ਦੌਰਾਨ ਹੈਡਮਾਸਟਰ ਗੈਰਹਾਜ਼ਰ , ਅਧਿਆਪਕਾਂ ਨੇ ਐਮਐਲਏ ਨੂੰ ਨਹੀਂ ਕੀਤਾ ਰਿਸੀਵ , ਹੁਣ ਹੋਏ ਇਹ ਹੁਕਮ
ਚੰਡੀਗੜ੍ਹ, 23 ਅਕਤੂਬਰ 2024:** ਸਰਕਾਰੀ ਪ੍ਰਾਇਮਰੀ ਸਕੂਲ, ਗੋਦਾਰਾ ਦੇ ਹੈੱਡ ਮਾਸਟਰ ਹਰਵਿੰਦਰ ਸਿੰਘ ਅਤੇ ਸਟਾਫ ਮੈਂਬਰਾਂ ਨੂੰ ਵਿਧਾਨ ਸਭਾ ਸਕੱਤਰੇਤ ਬੁਲਾਇਆ ਗਿਆ ਹੈ। ਇਹ ਕਾਰਵਾਈ ਸਕੂਲ ਵਿੱਚ ਐਮ.ਐਲ.ਏ ਦੀ ਚੈਕਿੰਗ ਦੌਰਾਨ ਅਧਿਆਪਕਾਂ ਦੇ ਦੁਰਵਿਹਾਰ ਕਾਰਨ ਕੀਤੀ ਗਈ ਹੈ।
ਸ੍ਰੀ ਅਮੋਲਕ ਸਿੰਘ, ਐਮ.ਐਲ.ਏ ਨੇ 17 ਸਤੰਬਰ 2024 ਨੂੰ ਸਕੂਲ ਦਾ ਦੌਰਾ ਕੀਤਾ ਸੀ। ਦੌਰਾਨ ਸ੍ਰੀ ਹਰਵਿੰਦਰ ਸਿੰਘ, ਸਕੂਲ ਹੈੱਡਟੀਚਰ ਗੈਰ-ਹਾਜ਼ਰ ਪਾਏ ਗਏ ਅਤੇ ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਗੀਤਾ ਰਾਈ, ਸ੍ਰੀਮਤੀ ਕੁਲਵਿੰਦਰ ਕੌਰ ਸਟਾਫ ਡਿਊਟੀ ਤੇ ਹਾਜ਼ਰ ਸਨ। ਐਮ.ਐਲ.ਏ ਨੇ ਦੋਸ਼ ਲਗਾਇਆ ਕਿ ਸਕੂਲ ਦੇ ਟੀਚਰ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਆਏ ਅਤੇ ਉਨ੍ਹਾਂ ਵੱਲੋਂ ਮੈਨੂੰ ਰਸੀਵ ਨਹੀਂ ਕੀਤਾ ਗਿਆ। ਇਸ ਸਬੰਧੀ ਐਮ.ਐਲ.ਏ ਨੇ ਮਾਨਯੋਗ ਸਪੀਕਰ ਸਾਹਿਬ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਹੈ।
ਮਾਨਯੋਗ ਸਪੀਕਰ ਸਾਹਿਬਾਨ, ਪੰਜਾਬ ਨੇ ਇਸ ਮਾਮਲੇ ਸਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਸਬੰਧਤ ਕਰਮਚਾਰੀਆਂ ਨੂੰ ਮਿਤੀ 22 ਅਕਤੂਬਰ 2024 ਨੂੰ ਸਵੇਰੇ 10.30 ਵਜੇ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੇ ਚੈਂਬਰ, ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਬੁਲਾਇਆ ਗਿਆ ਹੈ।
ਇਸ ਲਈ ਸਕੂਲ ਅਧਿਆਪਕਾਂ ਨੂੰ ਲਿਖਿਆ ਜਾਂਦਾ ਹੈ ਕਿ ਉਹ ਮਾਨਯੋਗ ਸਪੀਕਰ ਸਾਹਿਬਾਨ, ਪੰਜਾਬ ਵਿਧਾਨ ਸਭਾ ਵੱਲੋਂ ਕੀਤੇ ਆਦੇਸ਼ਾ ਅਨੁਸਾਰ ਨਿਰਧਾਰਤ ਸਮੇਂ ਅਤੇ ਸਥਾਨ ਤੇ ਪਹੁੰਚਣਾ ਯਕੀਨੀ ਬਣਾਇਆ ਜਾਵੇ।
ਸਕੂਲ ਸਿੱਖਿਆ ਵਿਭਾਗ ਦੇ ਉਪ ਸਕੱਤਰ ਨੇ ਇਸ ਮਾਮਲੇ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਪਰਮ ਅਗੇਤ ਦਿੱਤੀ ਹੈ। ਉਪ ਸਕੱਤਰ ਨੇ ਇਸ ਮਾਮਲੇ ਦੀ ਜਾਣਕਾਰੀ ਡਾਇਰੈਕਟਰ ਸਕੂਲ ਸਿੱਖਿਆ ਨੂੰ ਵੀ ਭੇਜੀ ਹੈ ਅਤੇ ਉਨ੍ਹਾਂ ਨੂੰ ਵੀ ਸਬੰਧਤ ਕਰਮਚਾਰੀਆਂ ਨੂੰ ਵਿਧਾਨ ਸਭਾ ਸਕੱਤਰੇਤ ਵਿੱਚ ਸਮੇਂ ਸਿਰ ਪਹੁੰਚਣ ਲਈ ਹਦਾਇਤ ਕਰਨ ਲਈ ਕਿਹਾ ਹੈ।