*ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ*
*3 ਨਵੰਬਰ ਨੂੰ ਚੱਬੇਵਾਲ ਹਲਕੇ ਵਿੱਚ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*
ਨਵਾਂ ਸ਼ਹਿਰ 29 ਅਕਤੂਬਰ ( ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਅੱਜ ਨਰਿੰਦਰ ਕੁਮਾਰ ਮਹਿਤਾ, ਸੋਮ ਲਾਲ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਦਸੌਂਦਾ ਸਿੰਘ, ਅਜੀਤ ਸਿੰਘ ਬਰਨਾਲਾ, ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਨਵਾਂ ਸ਼ਹਿਰ ਦੇ ਸਾਹਮਣੇ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਦਨ ਲਾਲ, ਮੋਹਣ ਸਿੰਘ ਪੂਨੀਆ, ਜਸਵੀਰ ਮੋਰੋਂ, ਸੋਮ ਨਾਥ ਤੱਕਲਾ, ਵਰਿੰਦਰ ਕੁਮਾਰ, ਬਿਕਰਮਜੀਤ ਸਿੰਘ ਰਾਹੋਂ, ਰਾਵਲ ਸਿੰਘ, ਰਿੰਪੀ ਰਾਣੀ, ਕਸ਼ਮੀਰ ਸਿੰਘ, ਰਾਜ ਰਾਣੀ, ਗੁਰਮੁੱਖ ਸਿੰਘ, ਸੁਰਿੰਦਰ ਬੰਗਾ, ਵਿਜੇ ਕੁਮਾਰ, ਰਾਮ ਲਾਲ, ਅਸ਼ਵਨੀ ਕੁਮਾਰ, ਹਰਜੀਤ ਚਰਾਣ, ਸ਼ੰਭੂ ਨਰਾਇਣ, ਜਗਦੀਸ਼ ਬਲਾਚੌਰ,ਰੇਸ਼ਮ ਲਾਲ, ਰਾਮ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪਿਛਲੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਰੋਸ ਪ੍ਰਦਰਸ਼ਨਾਂ ਉਪਰੰਤ ਮੁੱਖ ਮੰਤਰੀ ਵਲੋਂ ਦਿੱਤੀਆਂ ਗਈਆਂ ਮੀਟਿੰਗਾਂ ਵਾਰ-ਵਾਰ ਮੁਲਤਵੀ ਕਰਕੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਹੋਣ ਦਾ ਹੀ ਪ੍ਰਮਾਣ ਦਿੱਤਾ ਹੈ। ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੀ ਬਜਾਏ ਤਨਖਾਹ ਕਮਿਸ਼ਨ ਨੂੰ ਮਿੱਟੀ ਘੱਟੇ ਰੋਲਿਆ ਜਾ ਰਿਹਾ ਹੈ। ਸਿਫਾਰਿਸ਼ ਕੀਤਾ ਹੋਇਆ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ ਜਾ ਰਿਹਾ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਨਹੀਂ ਦਿੱਤੇ ਜਾ ਰਹੇ, ਜਦੋਂ ਕਿ ਗੁਆਂਢੀ ਰਾਜਾਂ ਵਿੱਚ ਡੀ ਏ 53% ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਵਿੱਚ 38% ਡੀ ਏ ਦਿੱਤਾ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਵਿਭਾਗਾਂ ਵਿੱਚ ਹਜਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਹਰ ਰੋਜ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਦੀ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸੁਧਾਰ ਦੇ ਨਾਂ ਤੇ ਬਣੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਫੀਡੇਵਿਟ ਦੇ ਕੇ ਇਹ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਜਨਵਰੀ 2016 ਤੋਂ ਬਣਦੇ ਬਕਾਏ 2030-31 ਤੱਕ ਦੇ ਦਿੱਤੇ ਜਾਣਗੇ। ਇਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਵਿਆਪਕ ਗੁੱਸਾ ਉਤਪੰਨ ਹੋਇਆ ਹੈ, ਜਿਸ ਦਾ ਜਿਮਨੀ ਚੋਣਾਂ ਵਿੱਚ ਸਰਕਾਰ ਦੀ ਹਾਰ ਦੇ ਰੂਪ ਵਿੱਚ ਪ੍ਰਗਟਾਵਾ ਹੋਵੇਗਾ।
ਜਿਮਨੀ ਚੋਣ ਵਾਲੇ ਹਲਕੇ ਚੱਬੇਵਾਲ ਵਿਖੇ 03 ਨਵੰਬਰ ਨੂੰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਜਿਲ੍ਹੇ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਖ-ਵੱਖ ਥਾਵਾਂ ਤੋਂ ਕਾਲੇ ਝੰਡਿਆਂ ਸਮੇਤ ਭਰਵੀਂ ਸ਼ਮੂਲੀਅਤ ਕਰਨਗੇ।
ਰੋਸ ਰੈਲੀ ਵਿੱਚ ਹਰੀਬਿਲਾਸ, ਜਸਵਿੰਦਰ ਭੰਗਲ, ਸੁੱਖ ਰਾਮ, ਦੀਦਾਰ ਸਿੱਘ, ਨਰਿੰਦਰ ਸਿੰਘ, ਸੋਹਣ ਸਿੰਘ, ਜੋਗਾ ਸਿੰਘ, ਗੁਰਦਿਆਲ ਸਿੰਘ, ਪਰਮਜੀਤ ਸਿੰਘ, ਰਛਪਾਲ ਸਿੰਘ, ਧਰਮਵੀਰ ਸਿੰਘ, ਤਰਸੇਮ ਲਾਲ, ਪ੍ਰਿੰ. ਲਹਿੰਬਰ ਸਿੰਘ, ਇੰਦਰਜੀਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।