ਸਟੇਟ/ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਸੇਵਾ ਕਾਲ ਵਾਧੇ ਵਿੱਚ ਤਬਦੀਲੀ
ਚੰਡੀਗੜ੍ਹ, 19 ਸਤੰਬਰ 2024( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸਟੇਟ/ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਮਿਲਣ ਵਾਲੇ ਸੇਵਾ ਕਾਲ ਵਾਧੇ ਵਿੱਚ ਤਬਦੀਲੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ, ਇਨ੍ਹਾਂ ਅਧਿਆਪਕਾਂ ਨੂੰ ਸੇਵਾ ਕਾਲ ਵਿੱਚ 01 ਜਾਂ 02 ਸਾਲ ਦਾ ਵਾਧਾ ਮਿਲਦਾ ਸੀ। ਹੁਣ, ਸਟੇਟ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ 01 ਸਾਲ ਦੀ ਮੁੜ ਨਿਯੁਕਤੀ ਕੀਤੀ ਜਾਵੇਗੀ, ਜਦੋਂਕਿ ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਸੇਵਾ ਕਾਲ ਵਿੱਚ ਸਾਲ ਦਰ ਸਾਲ 02 ਸਾਲ ਦਾ ਵਾਧਾ ਦਿੱਤਾ ਜਾਵੇਗਾ।
ਹਾਲਾਂਕਿ, ਇਸ ਮੁੜ ਨਿਯੁਕਤੀ ਜਾਂ ਸੇਵਾ ਕਾਲ ਵਾਧੇ ਦੇ ਦੌਰਾਨ ਸਲਾਨਾ ਤਰੱਕੀ ਅਤੇ ਪਦਉਨਤੀ ਦਾ ਲਾਭ ਮਿਲਣਯੋਗ ਨਹੀਂ ਹੋਵੇਗਾ। ਇਹ ਅਧਿਆਪਕ 58 ਸਾਲ ਦੀ ਉਮਰ ਪੂਰੀ ਹੋਣ 'ਤੇ ਆਪਣੇ ਲਾਸਟ ਪੇਅ ਡਰਾਅਨ 'ਤੇ ਹੀ ਕੰਮ ਕਰਨਗੇ। ਉਨ੍ਹਾਂ ਨੂੰ ਮੁੜ ਨਿਯੁਕਤੀ ਜਾਂ ਵਾਧੇ ਲਈ ਅਪਲਾਈ ਕਰਦੇ ਸਮੇਂ ਇਸ ਬਾਰੇ ਸਵੈ ਘੋਸ਼ਣਾ ਪੱਤਰ ਅਤੇ ਪ੍ਰੋਫਾਰਮੇ ਅਨੁਸਾਰ ਆਪਣੀ ਸਹਿਮਤੀ ਦੇਣੀ ਹੋਵੇਗੀ। ਇਸ ਤੋਂ ਪਹਿਲਾਂ ਜੇਕਰ ਕਿਸੇ ਹਦਾਇਤਾਂ ਕਾਰਨ ਨੈਸ਼ਨਲ ਐਵਾਰਡ ਪ੍ਰਾਪਤ ਅਧਿਕਾਰੀਆਂ/ਕਰਮਚਾਰੀਆਂ ਨੂੰ ਸਾਲਾਨਾ ਤਰੱਕੀ ਦਾ ਲਾਭ ਮਿਲ ਰਿਹਾ ਸੀ ਤਾਂ ਅਜਿਹੀਆਂ ਸਾਰੀਆਂ ਹਦਾਇਤਾਂ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਗਿਆ ਹੈ।
ਇਹ ਹਦਾਇਤਾਂ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀਆਂ ਗਈਆਂ ਹਨ।