*ਅਧਿਆਪਕ ਦੀ ਤਨਖਾਹ ਕਟੌਤੀ ਨੂੰ ਵਾਪਸ ਕਰਾਉਣ ਲਈ 11 ਜੁਲਾਈ ਨੂੰ ਸਮੂਹ ਅਧਿਆਪਕ ਜੇਥੇਬੰਦੀਆਂ ਅਤੇ ਸੰਜੂਕਤ ਕਿਸਾਨ ਮੋਰਚਾ ਸਾਂਝੇ ਤੌਰ ਤੇ ਡੀ. ਸੀ. ਦਫਤਰ ਫਾਜ਼ਿਲਕਾ ਸਾਹਮਣੇ ਕਰਨਗੇ ਰੋਸ਼ ਮੁਜਾਹਰਾ।*
*ਤਨਖਾਹ ਵਾਪਸੀ ਨਾ ਕਰਨ ਦੇ ਅੜੀਅਲ ਰਵਈਏ ਨੂੰ ਲੈ ਕੇ ਡੀ. ਈ.ਓ.ਫਾਜ਼ਿਲਕਾ ਆਪਣਾ ਰਿਹਾ ਹੈ ਵੱਖ ਵੱਖ ਹੱਥਕੰਡੇ।*
ਫਾਜ਼ਿਲਕਾ।
04-07-2024
16 ਫਰਵਰੀ ਨੂੰ ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਅਤੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਵਿਚ ਵੱਡੇ ਪੱਧਰ ਤੇ ਅਧਿਆਪਕਾਂ ਨੇ ਹੜਤਾਲ ਭਰ ਕੇ ਭਾਰਤ ਬੰਦ ਵਿਚ ਸ਼ਾਮਿਲ ਹੋਏ। ਅਤੇ ਇਸ ਸਬੰਧ ਵਿਚ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਸਕੱਤਰ ਪੰਜਾਬ ਨੂੰ ਹੜਤਾਲ ਸਬੰਧੀ ਨੋਟਿਸ ਭੇਜੇ ਗਏ ਸਨ। ਇਸੇ ਲੜੀ ਵਿਚ ਫਾਜ਼ਿਲਕਾ ਜਿਲ੍ਹੇ ਨੇ ਵੀ ਹੜਤਾਲ ਵਿਚ ਸ਼ਮੂਲੀਅਤ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਵਾਲਾ ਬੋਦਲਾ ਦੇ ਪ੍ਰਿੰਸੀਪਲ ਨੇ ਆਪਣੇ ਹੜਤਾਲੀ ਅਧਿਆਪਕ ਦੀ ਹੜਤਾਲੀ ਅਧਿਆਪਕ ਦੀ ਤਨਖਾਹ ਕੱਟ ਲਈ। ਗੌਰਤਲਬ ਹੈ ਕਿ ਕੁਝ ਹੋਰ ਜਿਲਿਆਂ ਵਿਚ ਵੀ ਹੜਤਾਲੀ ਅਧਿਆਪਕਾਂ ਦੀ ਤਨਖਾਹ ਕੱਟੀ ਗਈ ਸੀ ਜੋ ਬਾਅਦ ਵਿਚ ਜਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪੱਤਰ ਜਾਰੀ ਕਰਨ ਉਪਰੰਤ ਵਾਪਸ ਕਰ ਦਿੱਤੀ ਗਈ ਸੀ।
ਫਾਜ਼ਿਲਕਾ ਵਿਚ ਵੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਇਸ ਬਾਬਤ ਜਾਣੂ ਕਰਵਾਇਆ ਅਤੇ ਤਨਖਾਹ ਵਾਪਸੀ ਸਬੰਧੀ ਕਈ ਵਾਰ ਮਿਲਿਆ ਗਿਆ।
ਜਿਲ੍ਹਾ ਸਿੱਖਿਆ ਅਫਸਰ ਉਪਰ ਕੰਨ ਤੇ ਕੋਈਂ ਜੂੰ ਨਾ ਸਰਕੀ।ਇਸ ਤੋਂ ਤੰਗ ਆ ਕੇ ਅਧਿਆਪਕਾਂ ਨੇ ਸੰਘਰਸ਼ ਦਾ ਰਾਹ ਫੜਿਆ ਲੇਕਿਨ ਜਿਲ੍ਹਾ ਸਿੱਖਿਆ ਅਫਸਰ ਮਸਲੇ ਨੂੰ ਹੱਲ ਕਰਨ ਦੀ ਬਜਾਏ ਵੱਖ ਵੱਖ ਹੱਥ ਕੰਡੇ ਆਪਣਾ ਰਿਹਾ ਹੈ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਵੀ ਮਿਲਿਆ ਗਿਆ ਉਹਨਾਂ ਵੱਲੋਂ ਵੀ ਕੋਈ ਠੋਸ ਹੱਲ ਨਹੀਂ ਕੀਤਾ ਗਿਆ।
16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੇ ਵਿਰੁੱਧ ਅਤੇ ਕਿਸਾਨਾਂ, ਮਜ਼ਦੂਰਾਂ ਦੇ ਵਿਰੁੱਧ ਭੁਗਤਦੇ ਹੋਏ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਦੇਸ਼ ਵਿੱਚ ਭਾਜਪਾ ਸਰਕਾਰ ਤਾਨਾਸ਼ਾਹੀ ਦਾ ਰਾਜ ਕਾਇਮ ਕਰਦੇ ਹੋਏ ਹਰ ਵਿਰੋਧੀ ਆਵਾਜ਼ ਨੂੰ ਕੁਚਲ ਦੇਣਾ ਚਾਹੁੰਦੀ ਹੈ ਉਸੇ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੜਣ ਵਾਲੇ ਲੋਕਾਂ ਦੀ ਆਵਾਜ਼ ਦਬਾਉਣ ਲਈ ਹਥਕੰਡੇ ਅਪਣਾ ਰਹੀ ਹੈ। ਪੰਜਾਬ ਸਰਕਾਰ ਦੇ ਇਹੋ ਜਿਹੇ ਰਵੱਈਏ ਦਾ ਜਲਦ ਹੀ ਜਵਾਬ ਦਿੱਤਾ ਜਾਵੇਗਾ।
ਅੱਜ ਫਾਜ਼ਿਲਕਾ ਵਿਖੇ ਸਮੂਹ ਅਧਿਆਪ ਜਥੇਬੰਦੀਆਂ ਜਨਤਕ ਜੇਥੇਬੰਦੀਆਂ ਅਤੇ ਸਯੁੰਕਤ ਕਿਸਾਨ ਮੋਰਚੇ ਦੀ ਸਾਂਝੀ ਮੀਟਿੰਗ ਕੀਤੀ ਗਈ ਅਤੇ ਫੈਸਲਾ ਕੀਤਾ ਕਿ ਇਸ ਦੇ ਰੋਸ਼ ਵਜੋਂ ਫਾਜ਼ਿਲਕਾ ਡੀ ਸੀ ਦਫ਼ਤਰ ਦੇ ਸਾਹਮਣੇ 11 ਜੁਲਾਈ ਨੂੰ ਵਿਸ਼ਾਲ ਰੋਸ਼ ਮੁਜਾਹਰਾ ਕੀਤਾ ਜਵੇਗਾ। ਤਨਖਾਹ ਕਟੌਤੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸਯੁੰਕਤ ਕਿਸਾਨ ਮੋਰਚੇ ਦੇ ਆਗੂ ਸੁਖਚੈਨ ਸਿੰਘ, ਬੂਟਾ ਸਿੰਘ,ਰਮੇਸ਼ ਵਡੇਰਾ, ਹਰੀਸ਼ ਕੰਬੋਜ ਪੈਨਸ਼ਨ ਫ਼ਰੰਟ ਤੋਂ ਜੈ ਚੰਦ ਅਤੇ ਸਾਥੀ, ਈ ਟੀ ਟੀ ਅਧਿਆਪਕ ਯੂਨੀਅਨ ਤੋਂ ਕੁਲਦੀਪ ਸਭਰਵਾਲ,ਸਿਮਲਜੀਤ ਸਿੰਘ,ਮਾਸਟਰ ਕਾਡਰ ਯੂਨੀਅਨ ਤੋਂ ਬਲਵਿੰਦਰ ਸਿੰਘ,ਦਲਜੀਤ ਸੱਭਰਵਾਲ, ਬੀ.ਐਡ ਫ਼ਰੰਟ ਤੋਂ ਦਪਿੰਦਰ ਢਿੱਲੋਂ, ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਤੋਂ ਮਹਿੰਦਰ ਕੌੜਿਆਂ ਵਾਲੀ, , ਭਾਰਤ ਭੂਸ਼ਣ, ਰਿਸ਼ੂ ਸੇਠੀ, ਨੋਰੰਗ ਲਾਲ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਤੋਂ ਬਲਵਿੰਦਰ ਸਿੰਘ ਅਤੇ ਸਾਥੀ, ਪੰਜਾਬ ਸਟੂਡੈਂਟਸ ਯੂਨੀਅਨ ਤੋਂ,ਧੀਰਜ ਕੁਮਾਰ ਅਤੇ ਹੋਰਨਾਂ ਹਾਜਰ ਸਨ।