HOW TO FIND BOOTH NUMBER AND SERIAL NUMBER VOTER IN VOTER LIST : 2 ਤਰੀਕਿਆਂ ਨਾਲ ਆਪਣੇ ਬੂਥ ਅਤੇ ਵੋਟਰ ਸੂਚੀ ਵਿੱਚ ਵੋਟ ਸੀਰਿਅਲ ਨੰਬਰ ਇੰਜ ਕਰੋ ਪਤਾ
ਲੋਕ ਸਭਾ ਚੋਣਾਂ 2024 ਦੌਰਾਨ ਸਮੂਹ ਵੋਟਰ ਆਪਣੇ ਬੂਥ ਨੰਬਰ ( PART NUMBER) ਅਤੇ ਵੋਟਰ ਸੂਚੀ ਵਿੱਚ ਵੋਟ ਦਾ ਲੜੀ ਨੰਬਰ ( Serial Number) ਹੇਠਾਂ ਦਿੱਤੇ ਸਟੈਪਾਂ ਰਾਹੀਂ ਪਤਾ ਕਰੋ ।
1. ਸਭ ਤੋਂ ਪਹਿਲਾਂ ਇਸ ਲਿੰਕ ਤੇ ਕਲਿੱਕ ਕਰੋ।
2.ਇਸ ਉਪਰੰਤ ਆਪਣਾ ਐਪਿਕ ਨੰਬਰ ( VOTER CARD NUMBER ) ਅਤੇ ਕੈਪਚਾ ਦਰਜ ਕਰੋ।
3. ਇਸ ਉਪਰੰਤ ਤੁਹਾਡੇ ਵੇਰਵੇ ਸਾਹਮਣੇ ਆ ਜਾਣਗੇ, VIEW DETAIL ਤੇ ਕਲਿੱਕ ਕਰੋ।
ਇਸ ਉਪਰੰਤ ਨਵਾਂ ਪੇਜ ਓਪਨ ਹੋਵੇਗਾ ਜਿਸ ਵਿੱਚ ਤੁਹਾਡਾ ਨਾਮ, ਉਮਰ, ਪਿਤਾ ਦਾ ਨਾਮ , ਬੂਥ ਨੰਬਰ ਯਾਨੀ ਪਾਰਟ ਨੰਬਰ ਅਤੇ ਸੀਰੀਅਲ ਨੰਬਰ ਸਭ ਦਰਜ ਕੀਤੇ ਹੋਣਗੇ।
ਤੁਸੀਂ ਐਸਐਮਐਸ ਰਾਹੀਂ ਵੀ ਆਪਣੇ ਬੂਥ ਨੰਬਰ (ਪਾਰਟ ਨੰਬਰ) ਅਤੇ ਸੀਰੀਅਲ ਨੰਬਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।
ਇਸ ਲਈ ਤੁਹਾਨੂੰ ਆਪਣੇ ਮੋਬਾਈਲ ਤੇ 1950 ਨੰਬਰ ਤੇ ਮੈਸੇਜ ਭੇਜਣਾ ਹੋਵੇਗਾ ਇਸ ਮੈਸਜ ਦਾ ਫਾਰਮੈਟ ਇਸ ਤਰਾਂ ਹੈ।
ECI ABCD3657990
ਮੈਸੇਜ ਭੇਜਣ ਉਪਰੰਤ ਤੁਹਾਡੇ ਬੂਥ ਦੀ ਜਾਣਕਾਰੀ ਅਤੇ ਵੋਟਰ ਸੂਚੀ ਵਿੱਚ ਦਰਜ ਲੜੀ ਨੰਬਰ ਤੁਹਾਨੂੰ ਮੈਸੇਜ ਰਾਹੀਂ ਭੇਜੇ ਜਾਣਗੇ।