EVS MARKS ONLINE: ਵਾਤਾਵਰਨ ਸਿੱਖਿਆ ਦੇ ਅੰਕਾਂ ਨੂੰ ਆਨਲਾਈਨ ਕਰਨ ਲਈ ਸ਼ਡਿਊਲ ਜਾਰੀ
ਚੰਡੀਗੜ੍ਹ, 27 ਜਨਵਰੀ 2024
ਬਾਰ੍ਹਵੀਂ ਪ੍ਰੀਖਿਆ ਮਾਰਚ 2024 ਵਾਤਾਵਰਣ ਸਿੱਖਿਆ ਵਿਸ਼ੇ ਦੇ ਅੰਕ ਆਨ-ਲਾਈਨ upload ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਬਾਰ੍ਹਵੀਂ ਪ੍ਰੀਖਿਆ ਲਈ ਵਾਤਾਵਰਣ ਸਿੱਖਿਆ ਵਿਸ਼ੇ ਦੇ ਅੰਕ ਆਨ-ਲਾਈਨ upload ਕਰਨ ਲਈ
ਸਕੂਲਾਂ ਨੂੰ ਮਿਤੀ 25-01-2024 ਤੋਂ 06-02-2024 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਨ-ਲਾਈਨ ਡਾਟਾ ਲਾਕ ਕਰ ਦਿੱਤਾ ਜਾਵੇਗਾ। ਜੇਕਰ ਪ੍ਰੀਖਿਆਰਥੀ ਗੈਰ-ਹਾਜ਼ਰ ਹੈ ਤਾਂ ਦਿੱਤੇ ਗਏ ਕਾਲਮ ਵਿੱਚ ਅੰਕਾਂ ਦੀ ਥਾਂ ਲਿਸਟ ਵਿੱਚ (ABS) ਲਿਖਿਆ ਜਾਵੇਗਾ। ਜੇਕਰ ਪ੍ਰੀਖਿਆਰਥੀ ਦੀ ਯੋਗਤਾ ਰੱਦ ਹੈ, ਤਾਂ ਅਵਾਰਡ ਲਿਸਟ ਵਿੱਚ C (CANCEL) ਲਿਖਿਆ ਜਾਵੇ।
ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਪ੍ਰੀਖਿਆਰਥੀਆਂ ਦੇ ਭਰੇ ਗਏ ਅੰਕ ਚੈੱਕ ਕਰ ਲਏ ਜਾਣ, ਜੇਕਰ ਕੋਈ ਤਰੁੱਟੀ ਹੈ ਤਾਂ ਆਨ-ਲਾਈਨ ਸੋਧ ਕਰ ਲਈ ਜਾਵੇ। ਫਾਈਨਲ ਸਬਮਿਟ ਕਰਨ ਉਪਰੰਤ ਆਨ-ਲਾਈਨ ਡਾਟਾ ਲਾਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ।