ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸਾਲ 2024 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ ਤਿਮਾਹੀ) ਲਈ ਸੁਕੰਨਿਆ ਸਮਰਿਧੀ ਯੋਜਨਾ 'ਤੇ ਮਿਲਣ ਵਾਲੇ ਵਿਆਜ 'ਚ 20 ਆਧਾਰ ਅੰਕਾਂ ਤੇ ਤਿੰਨ ਸਾਲ ਦੀ ਮਿਆਦ ਜਮ੍ਹਾਂ ਯੋਜਨਾ ’ਤੇ 10 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੋਰ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ 'ਤੇ ਮਿਲਣ ਵਾਲਾ ਵਿਆਜ ਬਰਕਰਾਰ ਰਹੇਗਾ। ਸਰਕਾਰ ਹਰੇਕ ਤਿੰਨ ਮਹੀਨਿਆਂ 'ਚ ਮੁੱਖ ਤੌਰ 'ਤੇ ਡਾਕਘਰਾਂ ਵੱਲੋਂ ਸੰਚਾਲਤ ਛੋਟੀ ਬੱਚਤ ਯੋਜਨਾਵਾਂ 'ਤੇ ਮਿਲਣ ਵਾਲੇ ਵਿਆਜ ਨੂੰ ਨੋਟੀਫਾਈ ਕਰਦੀ ਹੈ।