ਸਕੂਲ ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਸਲਾਨਾ ਗੁਪਤ ਰਿਪੋਰਟਾਂ ਹਾਰਡ ਕਾਪੀ ਰਾਹੀਂ ਭਰੀਆਂ ਜਾਂਦੀਆਂ ਹਨ। ਪ੍ਰੰਤੂ ਹੁਣ ਸਿੱਖਿਆ ਵਿਭਾਗ ਵੱਲੋਂ ਇਸ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ।
ਹਰੇਕ ਸਾਲ ਏਸ਼ੀਆਰ ਦੀਆਂ ਹਾਰਡ ਕਾਪੀਆਂ ਦੀਆਂ ਇਹ ਰਿਪੋਰਟਾਂ ਜਾਂ ਤਾਂ ਅਕਸਰ ਸਮੇਂ ਸਿਰ ਨਹੀਂ ਲਿਖਿਆਂ ਜਾਂਦੀਆਂ ਹਨ ਅਤੇ ਇਹਨਾਂ ਰਿਪੋਰਟਾਂ ਦੇ misplace ਹੋਣ ਦਾ ਕਾਫੀ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਕਰਕੇ ਕਿਸੇ ਵੀ ਟੀਚਿੰਗ / ਨਾਨ ਟੀਚਿੰਗ ਕਾਡਰ ਦੀ DPC ਕਰਨ ਵਿੱਚ ਔਕੜ ਪੇਸ਼ ਆਉਂਦੀ ਹੈ।
ਇਸ ਲਈ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਾਲ 2023-24 ਦੀ ਅਤੇ ਇਸ ਤੋਂ ਬਾਦ ਭਰੀਆਂ ਜਾਣ ਵਾਲੀਆਂ ਸਾਲਾਨਾ ਗੁਪਤ ਰਿਪੋਰਟਾਂ ਕੇਵਲ HRMS ਪੋਰਟਲ ਰਾਹੀਂ ਹੀ ਭਰੀਆਂ ਜਾਣਗੀਆਂ। ਕਿਸੇ ਵੀ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀ/ਕਰਮਚਾਰੀ ਦੀ Hard copy ਰਾਹੀਂ ਪੇਸ਼ ਕੀਤੀ ਸਾਲਾਨਾ ਗੁਪਤ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਸਮਾਂਬੱਧ ਤਰੀਕੇ ਨਾਲ ਨੇਪੜੇ ਚਾੜ੍ਹਨ ਲਈ ਹੇਠ ਲਿਖੇ ਅਨੁਸਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।