1) ਸਕੀਮ ਦਾ ਉਦੇਸ਼:- ਇਹ ਸਕੀਮ ਐਸ.ਸੀ. ਵਿਦਿਆਰਥਣਾਂ ਨੂੰ ਪੜ੍ਹਾਈ ਵਿੱਚ ਉਤਸ਼ਾਹਿਤ ਕਰਨ ਅਤੇ ਡਰਾਪ ਆਊਟ ਰੇਟ ਘੱਟ ਕਰਨ ਲਈ ਅਵਾਰਡ ਦੇ ਤੌਰ ਤੇ ਹੈ।
2) ਯੋਗਤਾ ਮਾਪਦੰਡ :- ਇਸ ਸਕੀਮ ਅਧੀਨ ਸਿਰਫ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਐਸ.ਸੀ. ਵਿਦਿਆਰਥਣਾਂ ਜਿੰਨ੍ਹਾਂ ਦੇ ਮਾਪੇ ਕਰਦਾਤਾ ਨਹੀਂ ਹਨ, ਨੂੰ ਹੀ ਦੋ ਸਾਲਾਂ ਲਈ ਵਜੀਫੇ ਦਾ ਲਾਭ ਦਿੱਤਾ ਜਾਂਦਾ ਹੈ। ਮਾਪਿਆਂ ਦੀ ਇਨਕਮ ਹੱਦ 2.50 ਲੱਖ ਤੋਂ ਵੱਧ ਨਾ ਹੋਵੇ।
3) ਲਾਭ/ਸਹਾਇਤਾ:- ਇਸ ਸਕੀਮ ਅਧੀਨ 5000 ਗਿਆਰਵੀਂ ਅਤੇ 5000 ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ 3000 ਰੁਪਏ ਇਨਾਮ ਵਜੋਂ ਯਕਮੁਸ਼ਤ ਦਿੱਤਾ ਜਾਣਾ ਹੈ।
4) ਉਕਤ ਸਕੀਮ ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਾਪਤ ਰਜਟ ਅਨੁਸਾਰ ਯੋਗ ਵਿਦਿਆਰਥਣਾਂ ਦੀਆਂ ਲਿਸਟਾਂ ਈ-ਪੰਜਾਬ ਪੋਰਟਲ ਤੇ ਅਪਲੋਡ ਕੀਤੀਆਂ ਜਾਈਆ ਹਨ।
5) ਇਸ ਸਕੀਮ ਅਧੀਨ 5000 ਗਿਆਰਵੀਂ ਅਤੇ 5000 ਬਾਰਵੀਂ ਜਮਾਤ ਦੀਆਂ ਲੜਕੀਆਂ ਵੱਲੋਂ ਅਪਲਾਈ ਕਰਵਾਇਆ ਜਾਣਾ ਹੈ। ਇਸ ਦੀ ਚੋਣ ਮੈਟ੍ਰਿਕ ਦੇ ਨੰਬਰਾਂ ਦੇ ਅਧਾਰ ਤੇ ਹੋਈ ਹੈ ਅਤੇ
ਗਿਆਰਵੀਂ ਕਲਾਸ ਵਿੱਚੋਂ 50 % ਜਾਂ 50 % ਤੋਂ ਵੱਧ ਨੰਬਰ ਹੋਣੇ ਜਰੂਰੀ ਹਨ
6 ) ਇਸ ਸਕੀਮ ਅਧੀਨ ਯੋਗ ਵਿਦਿਆਰਥਣਾਂ ਨੂੰ ਈ-ਪੰਜਾਬ ਪੋਰਟਲ ਤੇ ਅਪਲਾਈ ਕਰਵਾਇਆ ਜਾਣਾ ਹੈ।
7) ਈ-ਪੰਜਾਬ ਪੋਰਟਲ ਤੇ ਬੈਂਕ ਅਕਾਊਂਟਸ ਦੀਆਂ ਪੀ.ਡੀ.ਐਫ ਫਾਈਲਾਂ ਅਪਲੋਡ ਕੀਤੀਆ ਜਾਣਗੀਆਂ।
8) ਲੋੜੀਂਦੇ ਦਸਤਾਵੇਜ:- ਅਧਾਰ ਦੀ ਕਾਪੀ, ਕਾਸਟ ਸਰਟੀਫਿਕੇਟ ਦੀ ਕਾਪੀ, ਡੋਮੀਸਾਈਲ ਸਰਟੀਫਿਕੇਟ ਦੀ ਕਾਪੀ, 11ਵੀ ਦੇ ਰਿਜਲਟ ਦੀ ਕਾਪੀ, ਬੈਂਕ ਅਕਾਊਂਟ ਦੀ ਕਾਪੀ, ਇਨਕਮ ਸਰਟੀਫਿਕੇਟ ਦੀ ਕਾਪੀ ਆਪਣੇ ਰਿਕਾਰਡ ਵਿੱਚ ਰੱਖੀ ਜਾਵੇ।