BAD NEWS : ਸਕੂਲ ਪ੍ਰਬੰਧਕਾਂ ਦੀ ਸ਼ਰਮਨਾਕ ਹਰਕਤ, ਵਿਦਿਆਰਥਣ ਦੇ ਹੱਥ ਅਤੇ ਮੱਥੇ 'ਤੇ ਲਿਖਿਆ 'ਚੋਰ', ਵਿਦਿਆਰਥਣ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ
ਲੁਧਿਆਣਾ, 23 ਸਤੰਬਰ 2023
8ਵੀਂ ਜਮਾਤ ਦੀ ਵਿਦਿਆਰਥਣ ਦੇ ਹੱਥ ਅਤੇ ਮੱਥੇ 'ਤੇ 'ਚੋਰ' ਲਿਖ ਕੇ ਉਸ ਨੂੰ ਸਕੂਲ ਵਿੱਚ ਘੁਮਾਉਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਲੁਧਿਆਣਾ ਦੇ ਡਾਬਾ ਇਲਾਕੇ ਦੇ ਇੱਕ ਨਿੱਜੀ ਦਾ ਹੈ ਜਿਥੇ ਸਕੂਲ ਦੇ ਪ੍ਰਬੰਧਕਾਂ ਨੇ 8ਵੀਂ ਜਮਾਤ ਦੀ ਵਿਦਿਆਰਥਣ ਦੇ ਹੱਥ ਅਤੇ ਮੱਥੇ 'ਤੇ 'ਚੋਰ' ਲਿਖ ਕੇ ਉਸ ਨੂੰ ਸਕੂਲ ਵਿੱਚ ਘੁੰਮਾਇਆ।
ਸਾਂਕੇਤਿਕ ਤਸਵੀਰ |
ਵਿਦਿਆਰਥਣ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ। 8 ਦਿਨ ਬੀਤ ਜਾਣ 'ਤੇ ਵੀ ਸਕੂਲ ਖਿਲਾਫ ਕੋਈ ਕਾਰਵਾਈ ਨਾ ਹੋਣ ਤੋਂ ਨਾਰਾਜ਼ ਪਰਿਵਾਰ ਨੇ ਸ਼ੁੱਕਰਵਾਰ ਨੂੰ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਫਿਲਹਾਲ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਮੀਡੀਆ ਰਿਪੋਰਟਾਂ ਅਨੁਸਾਰ ਅੱਠ ਦਿਨ ਪਹਿਲਾਂ ਸਕੂਲ ਮੈਨੇਜਮੈਂਟ ਨੇ ਨਕਲ ਚੋਰੀ ਦੇ ਮਾਮਲੇ ਵਿੱਚ ਵਿਦਿਆਰਥਣ ਨੂੰ ਜ਼ਲੀਲ ਕਰਨ ਲਈ ਮੱਥੇ ਅਤੇ ਹੱਥ ’ਤੇ ‘ਚੋਰ’ ਲਿਖ ਕੇ ਪੂਰੇ ਸਕੂਲ ਦੇ ਸਾਹਮਣੇ ਵਿਦਿਆਰਥਣ ਦੀ ਪਰੇਡ ਕੀਤੀ ਸੀ।
ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਣ ਕਾਰਨ ਉਸ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਸਿਮਰਨ ਦੀ ਰੀੜ੍ਹ ਦੀ ਹੱਡੀ ਟੁੱਟ ਗਈ।
ਪਰਿਵਾਰ ਨੂੰ ਦਸਿਆ ਕਿ ਪ੍ਰਬੰਧਕਾਂ ਨੇ ਵਿਦਿਆਰਥਣ ਦਾ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ। ਪਰ ਜਦੋਂ ਇਲਾਜ 'ਤੇ 2 ਲੱਖ ਰੁਪਏ ਤੋਂ ਵੱਧ ਖਰਚ ਆਇਆ ਤਾਂ ਸਕੂਲ ਨੇ ਡਾਕਟਰਾਂ ਨੂੰ ਇਲਾਜ ਬੰਦ ਕਰਨ ਲਈ ਕਹਿ ਦਿੱਤਾ ਅਤੇ ਪਰਿਵਾਰ ਵਾਲਿਆਂ ਨੂੰ ਲੜਕੀ ਨੂੰ ਸਰਕਾਰੀ ਹਸਪਤਾਲ ਲੈ ਜਾਣ ਲਈ ਕਿਹਾ ਗਿਆ।
ਦੋਸ਼ ਹੈ ਕਿ ਸਕੂਲ ਮੈਨੇਜਮੈਂਟ ਨੇ ਲੜਕੀ ਦੇ ਪਿਤਾ ਨੂੰ ਬਹੁਤ ਧਮਕੀਆਂ ਦਿੱਤੀਆਂ। ਗੁਰਜੀਤ ਨੇ ਦੱਸਿਆ ਕਿ ਜਦੋਂ ਉਹ ਸਕੂਲ ਪ੍ਰਬੰਧਕਾਂ ਨਾਲ ਇਲਾਜ ਲਈ ਗੱਲ ਕਰਨ ਗਿਆ ਤਾਂ ਗੇਟ ਬੰਦ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ।