'ਖੇਡਾਂ ਵਤਨ ਪੰਜਾਬ ਦੀਆਂ' ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ 28 ਅਗਸਤ ਨੂੰ ਫਾਜਿਲਕਾ ਪੁੱਜੇਗੀ: ਡਿਪਟੀ ਕਮਿਸ਼ਨਰ
ਫਾਜਿਲਕਾ, 26 ਅਗਸਤ
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਪੰਜਾਬ ਵਿੱਚ 29 ਅਗਸਤ 2023 ਤੋਂ ਸ਼ੁਰੂ ਹੋਣ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ 28 ਅਗਸਤ ਨੂੰ ਫਾਜਿਲਕਾ ਵਿਖੇ ਪੁੱਜੇਗੀ ਜਿਥੇ ਪ੍ਰਸ਼ਾਸਨ, ਖਿਡਾਰੀਆਂ, ਸਿਆਸਤਦਾਨਾਂ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਇਸ ਮਸ਼ਾਲ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਤੀ 28 ਅਗਸਤ ਦਿਨ ਸੋਮਵਾਰ ਨੂੰ ਕਰੀਬ 2 ਵਜੇ ਜ਼ਿਲ੍ਹਾ ਫਰੀਦਕੋਟ ਵੱਲੋਂ ਜ਼ਿਲ੍ਹਾ ਫਾਜਿਲਕਾ ਦੀ ਹੱਦ ਉੱਤੇ ਗੁਰੂ ਹਰਸਹਾਏ ਤੋਂ ਟਾਰਚ ਰਸੀਵ ਕੀਤੀ ਜਾਵੇਗੀ ਅਤੇ ਜਲਾਲਾਬਾਦ ਤੋਂ ਹੁੰਦੇ ਹੋਏ ਫਾਜਿਲਕਾ ਵਿਖੇ ਬਾਅਦ ਦੁਪਹਿਰ ਪਹੁੰਚੇਗੀ। ਇਸ ਉਪਰੰਤ ਟਾਰਚ ਰੈਲੀ ਅਬੋਹਰ-ਫਾਜਿਲਕਾ ਰੋਡ ਉਵਰਬ੍ਰਿਜ ਤੋਂ ਟਾਰਚ ਲੈ ਕੇ ਖਿਡਾਰੀ ਭੱਜਦੇ ਹੋਏ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਲਿਆਂਦੀ ਜਾਵੇਗੀ। ਜਿਥੇ ਕਿ ਸਵਾਗਤੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 29 ਅਗਸਤ ਨੂੰ ਸਵੇਰੇ ਕਰੀਬ 7 ਵਜੇ ਇਹ ਮਸਾਲ ਸਹੀਦ ਭਗਤ ਸਿੰਘ ਸਟੇਡੀਅਮ ਫਾਜਿਲਕਾ ਤੋਂ ਚੱਲ ਕੇ ਮਲੋਟ ਰੋੜ ਤੋਂ ਹੁੰਦੀ ਹੋਏ ਪਿੰਡ ਅਭੁੰਨ ਅਤੇ ਚੱਕ ਪੱਖੀ ਤੋਂ ਨਹਿਰਾ ਦੇ ਰਸਤੇ ਜ਼ਿਲ੍ਹਾ ਫਾਜਿਲਕਾ ਹੱਦ ਦੇ ਪਿੰਡ ਲਾਧੂਵਾਲਾ ਵਿਖੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੂੰ ਸਪੁਰਦ ਕਰ ਦਿੱਤੀ ਜਾਵੇਗੀ।