ਸੂਬਾ ਸਰਕਾਰ ਨੌਜਵਾਨਾਂ ਲਈ ਪੰਜਾਬ ਵਿੱਚ ਹੀ ਰੋਜਗਾਰ ਦੇ ਮੌਕੇ ਦੇ ਰਹੀ ਹੈ- ਹਰਜੋਤ ਬੈਂਸ
ਉਚੇਰੀ ਸਿੱਖਿਆ ਮੰਤਰੀ ਨੇ ਸਰਕਾਰੀ ਸ਼ਿਵਾਲਿਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਸ਼ਿਵਾਲਿਕ ਸਕੂਲ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਕੀਤਾ ਐਲਾਨ
ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ
2.50 ਕਰੋੜ ਦੀ ਲਾਗਤ ਨਾਲ ਕਾਲਜ ਦੀ ਬਦਲੀ ਜਾਵੇਗੀ ਨੁਹਾਰ
ਨੰਗਲ 28 ਜੂਨ (jobsoftoday)
ਸਰਕਾਰੀ ਸਿਵਾਲਿਕ ਕਾਲਜ ਨਯਾ ਨੰਗਲ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ.ਹਰਜੋਤ ਬੈਂਸ ਨੇ ਕਿਹਾ ਹੈ ਕਿ ਨੋਜਵਾਨ ਦੇਸ਼ ਦੀ ਤਰੱਕੀ ਲਈ ਅੱਗੇ ਆਉਣ। ਪੰਜਾਬ ਸਰਕਾਰ ਯੋਗ ਵਿਦਿਆਰਥੀਆਂ ਲਈ ਸੂਬੇ ਵਿੱਚ ਰੋਜਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਉਨ੍ਹਾਂ ਨੇ 2.50 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਸਿਵਾਲਿਕ ਕਾਲਜ ਦੀ ਨੁਹਾਰ ਬਦਲਣ ਦਾ ਐਲਾਨ ਕੀਤਾ ਅਤੇ ਨਗਰ ਕੋਂਸਲ ਨੰਗਲ ਵੱਲੋਂ ਚਲਾਏ ਜਾ ਰਹੇ ਸ਼ਿਵਾਲਿਕ ਸਕੂਲ ਦੇ ਕੱਚੇ ਅਧਿਆਪਕਾਂ ਦੀਆਂ ਤਨਖਾਹਾ ਵਿਚ ਪੰਜਾਬ ਸਰਕਾਰ ਦੇ ਕੱਚੇ ਅਧਿਆਪਕਾਂ ਦੀ ਤਰਾਂ ਵਾਧਾ ਕਰਨ ਦਾ ਐਲਾਨ ਵੀ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਦੇ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਦੋ ਤੋ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ, ਉਨ੍ਹਾਂ ਨੂੰ ਹੋਰ ਲਾਭ ਵੀ ਦਿੱਤੇ ਜਾਣਗੇ। ਇਸੇ ਤਰਾਂ ਨਗਰ ਕੋਂਸਲ ਨੰਗਲ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਸ਼ਿਵਾਲਿਕ ਸਕੂਲ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕਰਨ ਦੀ ਸ਼ਿਫਾਰਸ ਕੀਤੀ ਗਈ ਹੈ ਤਾਂ ਜੋ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਮਿਲਣ ਵਾਲੀ ਤਨਖਾਹ ਸਨਮਾਨ ਯੋਗ ਹੋਵੇ।
ਡਿਗਰੀ ਵੰਡ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਅਤੇ ਲੜਕੀਆਂ ਨੰਗਲ ਅਤੇ ਕੀਰਤਪੁਰ ਸਾਹਿਬ ਸਕੂਲਾਂ ਨੂੰ 5-5 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਮਾਡਲ ਅਤੇ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਦੇ ਸਕੂਲ ਬਣਾਇਆ ਜਾਵੇਗਾ। ਸਵਾਮੀਪੁਰ ਵਿੱਚ 62 ਲੱਖ ਅਤੇ ਬਿਭੌਰ ਸਾਹਿਬ ਵਿਚ 32 ਲੱਖ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ। ਸਮੁੱਚੇ ਪੰਜਾਬ ਦੇ ਸਰਕਾਰੀ ਕਾਲਜਾਂ, ਸਕੂਲਾਂ, ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦੇ ਕੇ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਯੋਗ ਉਮੀਦਵਾਰ ਹੋਰ ਮਿਹਨਤ ਕਰਨ ਕਿਉਕਿ ਪੰਜਾਬ ਸਰਕਾਰ ਅਗਲੇ ਦਿਨਾਂ ਵਿੱਚ ਬੇਸੁਮਾਰ ਸਰਕਾਰੀ ਨੌਕਰੀਆਂ ਵਿੱਚ ਭਰਤੀ ਕਰੇਗੀ। ਇਸ ਦੌਰਾਨ ਉਚੇਰੀ ਸਿੱਖਿਆ ਮੰਤਰੀ ਨੇ ਸਰਕਾਰੀ ਸਿਵਾਲਿਕ ਕਾਲਜ ਦੇ ਡਿਗਰੀ ਵੰਡ ਸਮਾਰੋਹ ਮੌਕੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਪ੍ਰੋਫੈਸਰ, ਲੈਕਚਰਾਰ ਤੇ ਸਟਾਫ ਨਾਲ ਵਿਸ਼ੇਸ ਮਿਲਣੀ ਕੀਤੀ। ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਦਾ ਕਾਲਜ ਪਹੁੰਚਣ ਤੇ ਸਵਾਗਤ ਤੇ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਿੰ.ਸੀਮਾ ਸੈਣੀ, ਡਾ.ਸੰਜੀਵ ਗੌਤਮ, ਨਿਸ਼ਾਤ ਕੁਮਾਰ ਗੋਇਲ, ਸੀਨੀਅਰ ਪ੍ਰੋ.ਅਰਸ਼ਦ ਅਲੀ, ਪ੍ਰੋ.ਗੁਰਮੀਤ ਕੌਰ, ਡਾ.ਬਿੰਦੂ ਸ਼ਰਮਾ, ਡਾ.ਕਮਲੇਸ਼ ਕੁਮਾਰੀ, ਡਾ.ਪਾਇਲ ਜਸਵਾਲ, ਦਲਜੀਤ ਕੌਰ, ਪ੍ਰੋ.ਪ੍ਰਿਆਂ ਵਧਵਾ, ਪ੍ਰੋ.ਕੀਰਤੀ ਸ਼ਰਮਾ, ਪ੍ਰੋ.ਹੇਮੰਤ ਕੁਮਾਰੀ, ਪ੍ਰੋ.ਪੂਜਾ ਸਰਮਾ, ਪ੍ਰੋ.ਨੀਰੂ ਚੋਧਰੀ, ਪ੍ਰੋ.ਗੁਰਲੀਨ ਕੌਰ,, ਪ੍ਰੋ.ਜੋਤੀ ਭਾਰਦਵਾਜ, ਪ੍ਰੋ. ਨਿਸ਼ਾ ਗਾਂਧੀ, ਪ੍ਰੋ.ਜਗਪਾਲ ਸਿੰਘ, ਪ੍ਰੋ. ਸੁਨੀਤਾ ਸੈਣੀ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਲੀਨਾ, ਪ੍ਰੋ.ਰੋਹਿਤ ਕੁਮਾਰ, ਡਾ.ਕੁਸਮ ਬਿਡਲਾ, ਡਾ.ਪਰਵਿੰਦਰ ਸਿੰਘ, ਡਾ.ਅੰਜੂ ਰਾਣੀ, ਪ੍ਰੋ.ਅੰਨੂਪ੍ਰੀਆ, ਡਾ.ਕਮਲ ਕੁਮਾਰ ਤੇ ਸਟਾਫ ਤੇ ਸੀਨੀਅਰ ਆਗੂ ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰਾਮ ਕੁਮਾਰ ਮੁਕਾਰੀ ਚੇਅਰਮੈਨ ਨਗਰ ਸੁਧਾਰ ਟਰੱਸਟ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਸੁਨੀਤਾ, ਬਿੱਲਾ ਮਹਿਲਮਾ, ਦਲਜੀਤ ਸਿੰਘ ਕਾਕਾ ਨਾਨਗਰਾ, ਮੋਹਿਤ ਪੁਰੀ, ਸੁਰਿੰਦਰ ਸਿੰਦੂ, ਸ਼ੱਮੀ ਬਰਾਰੀ, ਗੁਰਨਾਮ ਬੇਲਾ ਧਿਆਨੀ ਹਾਜ਼ਰ ਸਨ।