NO INCREMENT AFTER PROMOTION: ਪਦ ਉਨਤੀ ਉਪਰੰਤ ਸਾਲਾਨਾ ਇੰਕਰੀਮੈਂਟ ਦੀ ਉਡੀਕ ਕਰ ਰਹੇ ਕਰਮਚਾਰੀਆਂ ਲਈ ਬੁਰੀ ਖਬਰ,
ਚੰਡੀਗੜ੍ਹ 19 ਮਈ ( PB.JOBSOFTODAY.IN)
ਪਦ ਉਨਤੀ ਉਪਰੰਤ ਸਾਲਾਨਾ ਤਰੱਕੀ ਦੀ ਉਡੀਕ / ਮੰਗ ਕਰ ਰਹੇ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਡਾਇਰੈਕਟਰ ਸਕੂਲ ਸਿਖਿਆ ( ਸੈਕੰਡਰੀ ਸਿੱਖਿਆ ) ਵੱਲੋਂ ਸਮੂਹ ਜਿਲਾ ਸਿੱਖਿਆ ਅਫਸਰਾਂ ਨੂੰ ਇਸ ਸਬੰਧੀ 11 ਮਈ ਨੂੰ ਪੱਤਰ ਜਾਰੀ ਕੀਤਾ ਗਿਆ ਹੈ। [PB.JOBSOFTODAY.IN]
ਇਸ ਪੱਤਰ ਵਿਚ ਸਮੂਹ ਜਿਲਾ ਸਿੱਖਿਆ ਅਫਸਰਾਂ ਨੂੰ ਲਿਖਿਆ ਗਿਆ ਹੈ ਕਿ ਮਾਸਟਰ/ਮਿਸਟ੍ਰੈਸ ਕਾਡਰ ਤੋਂ ਬਤੌਰ ਲੈਕਚਰਾਰਾਂ ਦੇ ਵੱਖ-ਵੱਖ ਵਿਸ਼ਿਆਂ ਵਿੱਚ ਪਦ-ਉਨਤ ਹੋਏ ਕੁੱਝ ਕਰਮਚਾਰੀਆਂ ਵਲੋਂ ਮਾਨਯੋਗ ਹਾਈਕੋਰਟ ਵਿਖੇ ਸਿਵਲ ਰਿੱਟ ਪਟੀਸ਼ਨ 25063 ਆਫ 2021 ਰੂਪ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਤੇ ਹੋਰ ਦਾਇਰ ਕਰਦੇ ਹੋਏ ਵਿਤਾਗੀ ਪ੍ਰੀਖਿਆ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮਾਮਲਾ ਮਾਨਯੋਗ ਹਾਈ ਕੋਰਟ ਵਿਖੇ ਪੈਂਡਿੰਗ ਹੈ। ਇਹ ਕੇਸ ਮਿਤੀ 18-07-2023 ਨੂੰ ਸੁਣਵਾਈ ਲਈ ਲੱਗਾ ਹੈ। ਮਾਨਯੋਗ ਹਾਈਕੋਰਟ ਵੱਲੋਂ ਵਿਭਾਗੀ ਪ੍ਰੀਖਿਆ ਸਬੰਧੀ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾ ਸੰਭਵ ਹੋਵੇਗੀ।
PSEB SESSION 2023-24 : BI MONTHLY SYLLABUS/ ANNUAL SYLLABUS/ DATESHEET DONLOAD HERE
ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਪਦ ਉਨਤੀ ਉਪਰੰਤ ਸਾਲਾਨਾ ਤਰੱਕੀ ਦੀ ਉਡੀਕ / ਮੰਗ ਕਰ ਰਹੇ ਕਰਮਚਾਰੀਆਂ ਨੂੰ ਝਟਕਾ ਲਗਾ ਹੈ ਕਿਉਂਕਿ ਇਹਨਾਂ ਕਰਮਚਾਰੀਆਂ ਨੂੰ ਹੁਣ ਉਦੋਂ ਤਕ ਸਾਲਾਨਾ ਤਰੱਕੀ ਨਹੀਂ ਲਗੇਗੀ ਜਦੋਂ ਤਕ ਕੋਰਟ ਦਾ ਫੈਸਲਾ ਕਰਮਚਾਰੀਆਂ ਦੇ ਹਕ਼ ਵਿਚ ਨਹੀਂ ਆ ਜਾਂਦਾ।
ਕਿਉਂ ਲਗੀ ਪਦ ਉਨਤੀ ਉਪਰੰਤ ਸਾਲਾਨਾ ਤਰੱਕੀ ਤੇ ਰੋਕ?
ਸਿਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਪਦ ਉਨਤੀ ਉਪਰੰਤ ਸਾਲਾਨਾ ਤਰੱਕੀ ਸਹੂਲਤ ਲੰਬੇ ਸਮੇ ਤੋਂ ਮਿਲ ਰਹੀ ਸੀ। 2018 ਤੋਂ ਪਹਿਲਾਂ ਪਦ ਉਨਤ ਕਰਮਚਾਰੀਆਂ ਨੂੰ ਸਾਲਾਨਾ ਤਰੱਕੀ ਹੁਣ ਵੀ ਮਿਲ ਰਹੀ ਹੈ। ਪ੍ਰੰਤੂ 2018 ਤੋਂ ਬਾਅਦ ਪਦ ਉਨਤ ਹੋਏ ਕਰਮਚਾਰੀਆਂ ਤੇ ਇਹ ਸ਼ਰਤ ਲਗਾਈ ਗਈ ਕਿ ਇਹਨਾਂ ਕਰਮਚਾਰੀਆਂ ਨੂੰ ਸਾਲਾਨਾ ਤਰੱਕੀ ਵਿਭਾਗੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਮਿਲੇਗੀ। ਇਸਦਾ ਕਾਰਨ ਉਸ ਸਮੇ (2018) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਬਣਾਏ ਗਏ ਨਿਯਮ ਹਨ "PUNJAB EDUCATIONAL SERVICES RULES GROUP B ( PES RULES 2018 )" read
। ਇਹਨਾਂ ਨਿਯਮਾਂ ਅਨੁਸਾਰ "A person appointed to the service either by way of direct recruitment or otherwise shall have to pass the Departmental Test and proficiency in computer skills within a period of two years from the date of his initial appointment in accordance with the syllabi and guidelines framed by the Government from time to time and to be conducted by the Director or any other authority empowered by the Government in this behalf in addition to fulfillment of the requisite qualifications and experience specified in Appendix ‘B’. However, till a member of service passes the Departmental test, he shall not be entitled to his annual increments."
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ 28 ਜੁਲਾਈ 2022 ਨੂੰ ਪੱਤਰ ਜਾਰੀ ਕਰ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਲਿਖਿਆ ਗਿਆ ਸੀ ਕਿ ਜਿਹੜੇ ਕਰਮਚਾਰੀ 2018 ਤੋਂ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਪਦ ਉਨਤ ਹੋਏ ਹਨ, ਉਨ੍ਹਾਂ ਨੂੰ ਸਾਲਾਨਾ ਤਰੱਕੀ ਵਿਭਾਗੀ ਪ੍ਰੀਖਿਆ ਪਾਸ ਕਰਨ ਉਪਰੰਤ ਹੀ ਲਗੇਗੀ। ਇਸ ਸਬੰਧੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਨੇ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕਰ ਸੂਚਨਾ ਮੰਗੀ( read here)ਗਈ ਸੀ ।
"ਪੰਜਾਬ ਸਰਕਾਰ ਵਲੋਂ ਜਾਰੀ
ਨੋਟਿਫਿਕੇਸ਼ਨ ਨੰ: GSR 41/Const/Art.309/2018ਮਿਤੀ 7-6-2018 (read here) ਦੇ ਪੈਰਾ ਨੰ: 7 ਵਿਚ ਦਰਜ ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਜਿਹਨਾ ਅਧਿਕਾਰੀਆਂ ਨੂੰ ਸਾਲ 2018 ਵਿਚ ਸਿੱਧੀ ਭਰਤੀ ਰਾਹੀ ਜਾ ਪ੍ਰਮੋਸ਼ਨ ਰਾਹੀਂ ਪਦ ਉਨਤ ਕੀਤਾ ਗਿਆ ਹੈ,ਉਹਨਾਂ ਦੀ ਸ਼ੁਰੂਆਤੀ ਨਿਯੁਕਤੀ ਦੀ ਮਿਤੀ ਤੋ ਦੋ ਸਾਲਾਂ ਦੇ ਅੰਦਰ ਅੰਦਰ ਵਿਭਾਗੀ ਇਮਤਿਹਾਨ ਅਤੇ ਕੰਪਿਊਟਰ ਹੁਨਰ ਵਿੱਚ ਮੁਹਾਰਤ ਪਾਸ ਕਰਨੀ ਜਰੂਰੀ ਹੈ। ਇਹ ਪ੍ਰੀਖਿਆ ਡਾਇਰੈਟਰ ਜਾਂ ਸਰਕਾਰ ਦੁਆਰਾ ਕਰਵਾਈ ਜਾਣੀ ਹੈ। ਜਦੋਂ ਤੱਕ ਇਨ੍ਹਾਂ ਅਧਿਕਾਰੀਆਂ ਦੀ
ਵਿਭਾਗੀ ਪ੍ਰੀਖਿਆ ਪਾਸ ਨਹੀਂ ਹੁੰਦੀ ਉਦੋਂ ਤੱਕ ਉਸ ਦੀ ਸਾਲਾਨਾ ਤਰੱਕੀ ਨਹੀ ਲਗਾਈ ਜਾਏਗੀ"।