ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਮਿਲਣਗੇ ਵੱਖ-ਵੱਖ ਵਿਸ਼ਿਆਂ ਦੇ 4000 ਤੋਂ ਵੱਧ ਅਧਿਆਪਕ (ਹਰਦੀਪ ਸਿੰਘ ਸਿੱਧੂ)

 ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਮਿਲਣਗੇ ਵੱਖ-ਵੱਖ ਵਿਸ਼ਿਆਂ ਦੇ 4000 ਤੋਂ ਵੱਧ ਅਧਿਆਪਕ


ਅਧਿਆਪਕਾਂ ਵੱਲ੍ਹੋਂ ਵਿਧਾਇਕ ਡਾ.ਵਿਜੈ ਸਿੰਗਲਾ ਦਾ ਕੀਤਾ ਵਿਸ਼ੇਸ਼ ਸਨਮਾਨ, ਮੁੱਖ ਮੰਤਰੀ ਦਾ ਕੀਤਾ ਧੰਨਵਾਦ


ਹਰਦੀਪ ਸਿੰਘ ਸਿੱਧੂ/ਮਾਨਸਾ


ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ ਸੁਧਾਰਾਂ ਚ ਕੀਤੀਆਂ ਜਾ ਰਹੇ


ਕ੍ਰਾਂਤੀਕਾਰੀ ਤਬਦੀਲੀਆਂ ਸਦਕਾ ਸੂਬੇ ਦੇ ਸਰਕਾਰੀ ਸਕੂਲ ਦੇਸ਼ ਭਰ ਦੇ ਮੋਹਰੀ ਸਕੂਲਾਂ ਚ ਆਪਣਾ ਨਾਮ ਨਾਮ ਦਰਜ ਕਰਵਾਉਣਗੇ। ਇਸ ਗੱਲ ਦਾ ਦਾਅਵਾ ਵਿਧਾਇਕ ਡਾ.ਵਿਜੈ ਸਿੰਗਲਾ ਨੇ ਮਾਨਸਾ ਵਿਖੇ ਨਵੇਂ ਅਧਿਆਪਕਾਂ ਦੀ ਮੁੱਢਲੀ ਟਰੇਨਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਪਹਿਲੇ ਸਾਲ ਹੀ ਸਿੱਖਿਆ ਖੇਤਰ ਚ ਕੀਤੀ ਰਿਕਾਰਡ ਭਰਤੀ ਨਾਲ ਪਹਿਲੇ ਸੈਸ਼ਨ ਦੌਰਾਨ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਚ ਵੱਡਾ ਸੁਧਾਰ ਹੋਇਆ ਹੈ,ਵੱਡੀ ਗਿਣਤੀ ਚ ਵਿਦਿਆਰਥੀਆਂ ਦੀਆਂ ਮੈਰਿਟਾਂ ਆਈਆਂ ਹਨ।

     ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ 4000 ਤੋਂ ਵੱਧ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੇ ਹੋਰ ਮਾਹਿਰ ਅਧਿਆਪਕ ਮਿਲਣਗੇ, ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਵੱਖ-ਵੱਖ ਅਧਿਆਪਕਾਂ ਦੀਆਂ ਭਰਤੀਆਂ ਲਟਕਾਈਆਂ ਜਾ ਰਹੀਆਂ ਸਨ,ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ 6000 ਤੋਂ ਵੱਧ ਈ.ਟੀ.ਟੀ ਅਧਿਆਪਕਾਂ ਦੀ ਭਰਤੀ ਕੀਤੀ ਗਈ, ਹੁਣ ਮਾਸਟਰ ਕਾਡਰ ਦੀ ਭਰਤੀ ਨੂੰ ਨੇਪਰੇ ਚਾੜ੍ਹਿਆ ਗਿਆ ਹੈ,ਇਸ ਤੋਂ ਇਲਾਵਾ ਹੋਰ ਵੱਖ-ਵੱਖ ਅਸਾਮੀਆਂ ਨੂੰ ਭਰਿਆ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਆਏ ਨਤੀਜਿਆਂ ਦੌਰਾਨ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਹੋਰ ਸ਼ਾਨਦਾਰ ਰਹੀ ਹੈ,ਹੁਣ ਜਦੋਂ ਵੱਡੀ ਗਿਣਤੀ ਵਿੱਚ ਨਵੇਂ ਅਧਿਆਪਕ ਛੁੱਟੀਆਂ ਤੋਂ ਬਾਅਦ ਸਕੂਲਾਂ ਚ ਜਾਣਗੇ ਤਾਂ ਨਤੀਜੇ ਹੋਰ ਬੇਹਤਰ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਇਨ੍ਹਾਂ ਅਧਿਆਪਕਾਂ ਨੂੰ ਕਾਬਲ ਰਿਸੋਰਸ ਪਰਸਨਾਂ ਵੱਲ੍ਹੋਂ ਬਲਜਿੰਦਰ ਸਿੰਘ ਜੌੜਕੀਆਂ ਡੀ.ਐੱਮ,ਮਨਪ੍ਰੀਤ ਵਾਲੀਆ ਅੰਗਰੇਜ਼ੀ ਬੀ.ਐੱਮ,ਮੇਵਾ ਸਿੰਘ ਬਰਾੜ ਸਮਾਜਿਕ ਸਿੱਖਿਆ, ਜਸਪ੍ਰੀਤ ਸਿੰਘ ਅੰਗਰੇਜ਼ੀ,ਸਤਵੀਰ ਸਿੰਘ ਸਮਾਜਿਕ ਸਿੱਖਿਆ,ਰਿੰਕੂ ਮਿੱਢਾ ਹਿੰਦੀ ਨੇ ਸਿੱਖਿਆ ਦੇ ਹਰ ਪੱਖ ਤੋਂ ਟਰੇਨਿੰਗ ਦਿੱਤੀ।ਇਹ ਟਰੇਨਿੰਗ ਨੂੰ ਬੇਹਤਰ ਬਣਾਉਣ ਲਈ ਡਿਪਟੀ ਡੀਈਓ ਡਾ.ਵਿਜੈ ਮਿੱਢਾ, ਡਾਈਟ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਨੇ ਵਿਸ਼ੇਸ਼ ਯਤਨ ਕੀਤੇ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends