ਪੰਜਾਬ ਸਰਕਾਰ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਅਣ-ਦੇਖਿਆਂ ਕੀਤਾ , ਜੁਲਾਈ 2015 ਤੋਂ ਮੁਲਾਜ਼ਮਾਂ ਨੂੰ 119 % ਡੀਏ ਤੇ ਬਕਾਇਆ ਨਹੀ ਮਿਲਿਆ - ਪਨੂੰ , ਲਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਨੇ ਮੁਲਾਜ਼ਮਾਂ ਦੇ ਹੱਕ ਚ' ਫੈਸਲਾਂ ਦਿੱਤਾ ਸੀ ਕਿ ਜੁਲਾਈ 2015 ਤੋਂ ਮੁਲਾਜਮ ਵਰਗ ਨੂੰ ਡੀਏ ਜੋ ਕਿ ਪਿਛਲੀ ਸਰਕਾਰ ਨੇ ਪੇਅ ਕਮਿਸ਼ਨ ਦੀ ਰਿਪੋਰਟ ਨਾਲ ਨਹੀ ਸੀ ਲਾਇਆ । ਉਹ ਡੀਏ ਮੌਜੁਦਾ ਆਪ ਸਰਕਾਰ ਮੁਲਾਜਮਾਂ ਦੀ ਤਨਖਾਹ ਨਾਲ ਲਾਵੇ ਤੇ ਰਹਿੰਦਾ ਸਾਰਾ ਬਕਾਇਆਂ ਵੀ ਜਾਰੀ ਕਰੇ ,ਪਰ ਸਰਕਾਰ ਨੇ ਕੋਰਟ ਦੇ ਇਸ ਫੈਸਲੇ ਨੂੰ ਅਣਦੇਖਿਆਂ ਕੀਤਾ ਹੈ । ਸਰਕਾਰ ਨੇ ਮੁਲਾਜਮਾਂ ਨੂੰ ਕੋਈ ਡੀਏ ਤੇ ਬਕਾਇਆ ਨਹੀ ਦਿੱਤਾ । ਜੋ ਕਿ ਅਤਿ-ਨਿੰਦਣਯੋਗ ਹੈ । ਈਟੀਯੂ ਸਰਕਾਰ ਕੋਲੋ ਮੰਗ ਕਰਦੀ ਹੈ ਕਿ ਮੁਲਾਜਮਾਂ ਨੂੰ ਡੀਏ ਤੇ ਬਣਦਾ ਬਕਾਇਆਂ ਜਲਦੀ ਦਿੱਤਾ ਜਾਵੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ , ਰਿਸ਼ੀ ਕੁਮਾਰ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।