ਸਰਕਾਰੀ ਸਕੂਲ ਤੇ ਬਦਮਾਸ਼ਾਂ ਵੱਲੋਂ ਹਮਲਾ, ਕਲ੍ਹ ( ਐਤਵਾਰ) ਇਸੇ ਸਕੂਲ ਵਿੱਚ ਹੋਵੇਗੀ ਟੈਟ ਪ੍ਰੀਖਿਆ

 ਲੁਧਿਆਣਾ, 29 ਅਪ੍ਰੈਲ 2023 

ਜ਼ਿਲ੍ਹਾ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ  ਬਦਮਾਸ਼ਾਂ ਵਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ । ਇਸ ਹਮਲੇ ਦੌਰਾਨ ਇੱਕ ਵਿਦਿਆਰਥੀ ਵੀ ਜ਼ਖਮੀ ਹੋਇਆ ਹੈ। 

PIC SOURCE SOCIAL MEDIA 


ਇਹ ਘਟਨਾ ਪ੍ਰੈਕਟੀਕਲ ਪ੍ਰੀਖਿਆ ਲਈ ਸਕੂਲ ਪੁੱਜੇ ਮਾਡਲ ਟਾਊਨ ਦੇ 11ਵੀਂ ਜਮਾਤ ਦੇ ਵਿਦਿਆਰਥੀ ਨਾਲ ਵਾਪਰੀ। ਬਦਮਾਸ਼ਾਂ ਦੇ ਇਕ ਸਮੂਹ ਨੇ ਉਸ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਸਕੂਲ 'ਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਪਹਿਲਾਂ ਕਿ ਸਕੂਲ ਪ੍ਰਸ਼ਾਸਨ ਕੁਝ ਕਰਦਾ, ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਵਿਦਿਆਰਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 

ਕੀ ਕਹਿਣਾ ਹੈ ਪ੍ਰਿੰਸੀਪਲ ਦਾ? 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀ ਪ੍ਰਿੰਸੀਪਲ  ਨੇ ਦੱਸਿਆ ਕਿ ਉਨ੍ਹਾਂ ਦੇ  ਸਕੂਲ ਵਿੱਚ ਐਤਵਾਰ ਨੂੰ ਟੀਈਟੀ (ਅਧਿਆਪਕ ਯੋਗਤਾ ਪ੍ਰੀਖਿਆ) ਹੋਣ ਵਾਲੀ ਹੈ, ਜਿਸ ਲਈ ਸਵੇਰੇ 1:48 ਵਜੇ ਸਕੂਲ ਵਿੱਚ ਜੈਮਰ ਲਗਾਏ ਜਾ ਰਹੇ ਸਨ। 

PSEB 8TH RESULT 2023 : DIRECT LINK, SUBJECT WISE RESULT, MERIT LIST, DISTT WISE MERIT LIST DOWNLOAD HERE 

ਸਕੂਲ ਦਾ ਗੇਟਮੈਨ  ਜੈਮਰ  ਵਾਲੇ ਟਰੱਕ ਨੂੰ ਸਹੀ ਢੰਗ ਨਾਲ ਖੜ੍ਹਾ ਕਰਨ ਲਈ ਗਿਆ, ਕਿਉਂਕਿ ਸਕੂਲ ਦਾ ਕੈਂਪਸ ਛੋਟਾ ਹੈ।ਇਸ ਸਮੇਂ ਦੌਰਾਨ ਬਦਮਾਸ਼ਾਂ ਨੇ ਸਕੂਲ 'ਚ ਦਾਖਲ ਹੋ ਕੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ । 

 ਜਦੋਂ ਤੱਕ ਸਕੂਲ 'ਚੋਂ ਰੌਲਾ ਪਿਆ  ਕਿ ਬਦਮਾਸ਼ਾਂ ਨੇ ਪਹਿਲੀ ਮੰਜ਼ਿਲ 'ਤੇ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ ਹੈ । ਹਮਲਾਵਰ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਵਿਦਿਆਰਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends