*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਜਥੇਬੰਦੀ ਦੀ 16ਵੀਂ ਜਨਰਲ ਕੌਂਸਲ ਦਾ ਤੀਸਰਾ ਅਜਲਾਸ 08 ਅਪ੍ਰੈਲ ਨੂੰ ਬਰਨਾਲਾ ਵਿਖੇ ਕਰਨ ਦਾ ਫ਼ੈਸਲਾ*
*ਅਧਿਆਪਕ ਮੰਗਾਂ ਅਤੇ ਸਿੱਖਿਆ ਵਿਭਾਗ ਨੂੰ ਬਚਾਉਣ ਲਈ ਹੋਵੇਗਾ ਨਵੇਂ ਅੰਦੋਲਨਾਂ ਦਾ ਆਗਾਜ਼ - ਸੁਖਵਿੰਦਰ ਸਿੰਘ ਚਾਹਲ*
*ਕੇਂਦਰੀ ਨਵੀਂ ਕਾਲ਼ੀ ਸਿੱਖਿਆ ਨੀਤੀ ,2020 ਦੇ ਮਾਰੂ ਪ੍ਭਾਵਾਂ ਤੇ ਵੀ ਹੋਵੇਗੀ ਵਿਸਥਾਰ ਪੂਰਵਕ ਚਰਚਾ - ਕੁਲਦੀਪ ਸਿੰਘ ਦੌੜਕਾ*
ਨਵਾਂ ਸ਼ਹਿਰ 27 ਮਾਰਚ ,2023 (ਪ੍ਰਮੋਦ ਭਾਰਤੀ)
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਅਮਨਦੀਪ ਸ਼ਰਮਾਂ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ, ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਆਦਿ ਨੇ ਸੂਬਾਈ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੋਲ਼ਵੀਂ ਜਨਰਲ ਕੌਂਸਲ ਦਾ ਤੀਸਰਾ ਅਜਲਾਸ 8 ਅਪ੍ਰੈਲ ਨੂੰ ਬਰਨਾਲਾ ਵਿਖੇ ਸਾਥੀ ਤਰਲੋਚਨ ਸਿੰਘ ਰਾਣਾ ਹਾਲ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਸਮੇਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਅਜਲਾਸ ਵਿੱਚ ਪਿਛਲੇ ਸਮੇਂ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਲੜੇ ਗਏ ਸੰਘਰਸ਼ਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਜਨਤਕ ਸਿੱਖਿਆ ਢਾਂਚੇ ਨੂੰ ਬਚਾਉਣ ਲਈ ਅਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਵਾਸਤੇ ਨਵੇਂ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਇਸ ਜਨਰਲ ਕੌਂਸਲ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਰੇ ਚੁਣੇ ਹੋਏ ਬਲਾਕ ਪ੍ਰਧਾਨਾਂ ਸਮੇਤ ਜਿਲ੍ਹਾ ਤੇ ਸੂਬਾਈ ਆਗੂ ਹਿੱਸਾ ਲੈਣਗੇ। ਇਸ ਸਮੇਂ ਜਥੇਬੰਦੀ ਦੇ ਸੂਬਾਈ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਇਸ ਅਜਲਾਸ ਵਿੱਚ ਕਾਲ਼ੀ ਨਵੀਂ ਕੇਂਦਰੀ ਸਿੱਖਿਆ ਨੀਤੀ 2020 ਦੇ ਮਾਰੂ ਪ੍ਭਾਵਾਂ ਬਾਰੇ ਪ੍ਰੋਫੈਸਰ ਜੈ ਪਾਲ ਸਿੰਘ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਅਹਿਮ ਫ਼ੈਸਲੇ ਲਏ ਜਾਣਗੇ। ਇਸ ਸਮੇਂ ਕਰਨੈਲ ਫਿਲੌਰ ਨੇ ਦੱਸਿਆ ਕਿ ਜਨਰਲ ਕੌਂਸਲ ਦੀ ਸਫਲਤਾ ਲਈ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਲਾਮਬੰਦੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਗੁਰਬਿੰਦਰ ਸਸਕੌਰ, ਕੁਲਦੀਪ ਪੂਰੋਵਾਲ, ਮੰਗਲ ਟਾਂਡਾ,ਮਨੋਹਰ ਲਾਲ ਸ਼ਰਮਾ, ਗੁਰਦੀਪ ਬਾਜਵਾ, ਗੁਰਪ੍ਰੀਤ ਅੰਮੀਵਾਲ, ਦੇਵੀ ਦਿਆਲ, ਬਲਵਿੰਦਰ ਭੁੱਟੋ, ਰਜੇਸ਼ ਕੁਮਾਰ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਜਗਜੀਤ ਸਿੰਘ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਪੁਸ਼ਪਿੰਦਰ ਪਟਿਆਲਾ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਨੀਰਜ ਯਾਦਵ, ਪਰਮਜੀਤ ਸ਼ੇਰੋਵਾਲ, ਮਨਜੀਤ ਬਰਾੜ, ਕੁਲਦੀਪ ਸਿੰਘ, ਦਿਲਦਾਰ ਭੰਡਾਲ਼, ਸਰਬਜੀਤ ਸਿੰਘ ਬਰਾੜ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਸਤਵੰਤ ਸਿੰਘ ਤੇ ਦਿਲਬਾਗ ਸਿੰਘ ਆਦਿ ਆਗੂ ਹਾਜ਼ਰ ਸਨ ।