HANDICAPPED EMPLOYEES ALLOWANCE: ਦਿਵਿਆਂਗ ਕਰਮਚਾਰੀਆਂ ਦੇ ਭੱਤੇ ਨਾਂ ਰੋਕਣ ਦੇ ਹੁਕਮ, ਪੰਜਾਬ ਸਰਕਾਰ ਖੁਦ ਕਰਵਾਏਗੀ ਸਰਟੀਫਿਕੇਟਾਂ ਦੀ ਜਾਂਚ

ਪੰਜਾਬ ਸਰਕਾਰ ਵੱਲੋਂ  ਵਿਭਾਗਾਂ ਅਧੀਨ ਆਉਂਦੇ ਬੋਰਡ/ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਮੂਹ ਦਿਵਿਆਂਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ PGIMER ਚੰਡੀਗੜ੍ਹ ਤੋਂ ਕਰਵਾਉਣ ਉਪਰੰਤ ਮੰਗੀ ਗਈ ਸੂਚਨਾ ਪ੍ਰੋਫਾਰਮੇ ਵਿੱਚ ਭਰਕੇ ਸਮੇਤ ਦਸਤਾਵੇਜ਼ 10 ਦਿਨਾਂ ਦੇ ਅੰਦਰ-ਅੰਦਰ ਇਸ ਦਫਤਰ ਨੂੰ ਦਸਤੀ ਜਾਂ ਈਮੇਲ disabilitybranch104@gmail.com ਰਾਹੀਂ ਭਿਜਵਾਉਣ ਲਈ ਕਿਹਾ ਗਿਆ ਸੀ। 



ਹੁਣ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ। ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਆਪਣੇ ਵਿਭਾਗ ਅਤੇ ਅਧੀਨ ਆਉਂਦੇ ਬੋਰਡ/ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਮੂਹ ਦਿਵਿਆਂਗ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਪੱਧਰ ਤੇ PGMIER ਚੰਡੀਗੜ੍ਹ ਵਿਖੇ ਨਾ ਭੇਜਿਆ ਜਾਵੇ, ਬਲਕਿ ਉਕਤ ਅਧਿਕਾਰੀਆਂ/ਕਰਮਚਾਰੀਆ ਦੀ ਸੂਚਨਾ ਜਾਰੀ  ਪ੍ਰੋਫਾਰਮੇ ਵਿੱਚ ਭਰ ਕੇ ਇਸ ਵਿਭਾਗ ਨੂੰ ਭੇਜੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਵਿਭਾਗ ਵੱਲੋਂ ਹੀ ਸਿੱਧੇ ਤੌਰ ਤੇ PGMIER ਚੰਡੀਗੜ੍ਹ ਵਿਖੇ ਮੈਡੀਕਲ ਮੁਆਇਨੇ ਲਈ ਭੇਜਿਆ ਜਾ ਸਕੇ।  


ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਹਦਾਇਤਾਂ ਅਨੁਸਾਰ  ਦਿਵਿਆਂਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੈਡੀਕਲ ਮੁਆਇੰਨੇ ਸਬੰਧੀ PGMIER ਚੰਡੀਗੜ੍ਹ ਤੋਂ ਰਿਪੋਰਟ ਪ੍ਰਾਪਤ ਨਹੀਂ ਹੋ ਜਾਂਦੀ ਹੈ, ਉਦੋਂ ਤੱਕ ਕੇਵਲ ਇਸੀ ਵਜ੍ਹਾ ਨੂੰ ਹੀ ਮੁੱਖ ਰਖਦੇ ਹੋਏ ਕਿਸੇ ਦਿਵਿਆਂਗ ਅਧਿਕਾਰੀ/ਕਰਮਚਾਰੀ ਦੀ ਤਨਖਾਹ ਜਾਂ ਸਰਵਿਸ ਵਿੱਚ ਹੋਰ ਕੋਈ ਵੀ ਬਣਦਾ ਲਾਭ ਨਾ ਰੋਕਿਆ ਜਾਵੇ। READ OFFICIAL LETTER HERE 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends