MISSION 100% : ਸਿੱਖਿਆ ਵਿਭਾਗ ਦੇ ਆਨਲਾਈਨ ਟੈਸਟ 'ਚ ਵਿਦਿਆਰਥੀ, ਅਧਿਆਪਕ, ਮਾਪੇ ਪ੍ਰੇਸ਼ਾਨ।। ਸਾਰਾ ਦਿਨ ਨਹੀਂ ਚਲੀ ਵੈਬਸਾਈਟ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਸ਼ਨ 100% ਤਹਿਤ ਸ਼ੁਰੂ ਕੀਤਾ ਗਿਆ 9 ਵੀਂ ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਵਿਦਿਆਰਥੀਆਂ ਲਈ ਮੁਸੀਬਤ ਬਣਿਆ ਰਿਹਾ। 9 ਜਨਵਰੀ ਨੂੰ ਇਸ ਆਨਲਾਈਨ ਟੈਸਟ ਦੀ ਸ਼ੁਰੂਆਤ ਕੀਤੀ ਗਈ, ਪ੍ਰੰਤੂ ਵਿਦਿਆਰਥੀ, ਅਧਿਆਪਕ ਅਤੇ ਮਾਪੇ ਇਸ ਆਨਲਾਈਨ ਟੈਸਟ ਲਈ ਆਪਣੇ ਹਥਾਂ ਵਿਚ ਮੋਬਾਈਲ ਫੋਨ ਲੈਕੇ ਬੈਠੇ ਰਹੇ, ਪ੍ਰੰਤੂ ਟੈਸਟ ਲਈ ਬਣਾਈ ਗਈ ਵੈਬਸਾਈਟ ਸਾਰਾ ਦਿਨ ਨਹੀਂ ਚਲੀ।
ਵਿਭਾਗ ਵਲੋਂ ਜਾਰੀ ਵੈਬਸਾਈਟ ਨਹੀਂ ਚਲੀ |
ਇਸ ਵੈਬਸਾਈਟ ਦੀ ਖਰਾਬੀ ਕਾਰਨ ਇਕੱਲੇ ਸੂਬੇ ਦੇ ਸਕੂਲਾਂ ਦੇ 9 ਤੋਂ 12ਵੀਂ ਤੱਕ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਲਖਾਂ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਅੱਜ ਪਹਿਲੇ ਦਿਨ ਸਾਰੀਆਂ ਕਲਾਸਾਂ ਦਾ ਪੰਜਾਬੀ ਦਾ ਟੈਸਟ ਸੀ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੇ ਆਨਲਾਈਨ ਪ੍ਰੈਕਟਿਸ ਟੈਸਟ 9 ਤੋਂ 19 ਜਨਵਰੀ ਤੱਕ ਹੋਣੇ ਹਨ। ਪੇਪਰ ਦੇਣ ਲਈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਮਿਥਿਆ ਗਿਆ ਹੈ। ਸਕੂਲ ਸਮੇਂ ਵਿਦਿਆਰਥੀ ਟੈਸਟ ਸਕੂਲ ਵਿੱਚ ਅਤੇ ਇਸ ਉਪਰੰਤ ਘਰ ਤੋਂ ਟੈਸਟ ਦੇ ਸਕਦੇ ਹਨ ਪਰ ਸ਼ਾਮ 7 ਵਜੇ ਤਕ ਵਿਦਿਆਰਥੀ ਕੰਪਿਊਟਰਾਂ ਤੇ ਸਾਈਬਰ ਕੈਫਿਆਂ 'ਤੇ ਵੈਬਸਾਈਟ ਖੁੱਲ੍ਹਣ ਦੀ ਉਡੀਕ ਕਰਦੇ ਰਹੇ।ਵਿਦਿਆਰਥੀ ਅਤੇ ਅਧਿਆਪਕ ਵੈਬਸਾਈਟ ਚਲਾਉਣ ਲਈ ਸਾਰਾ ਦਿਨ ਖੱਜਲ ਖੁਆਰ ਹੁੰਦੇ ਰਹੇ ਪਰ ਟੈਸਟ ਵਾਲੀ ਵੈਬਸਾਈਟ ਨਾ ਚੱਲੀ।
ਕੁੱਝ ਸਕੂਲਾਂ ਦੇ ਅਧਿਆਪਕਾਂ , ਵਿਦਿਆਰਥੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਸਾਂਝੀ ਕੀਤੀ ਵੈਬਸਾਈਟ pbschool1freetest.guru ਤੇ ਸਾਰਾ ਦਿਨ ਮਥਾ ਮਾਰਨ ਉਪਰੰਤ ਰਾਤ ਨੂੰ ਵੀ ਚੈਕ ਕਰਦੇ ਰਹੇ ਪ੍ਰੰਤੂ ਵੇਬਸਾਇਟ ਨਹੀਂ ਚਲੀ।
Also read:
ਸਿੱਖਿਆ ਵਿਭਾਗ ਵੱਲੋਂ ਆਨਲਾਈਨ ਟੈਸਟ ਲਈ ਜਾਰੀ ਕੀਤੇ ਗਏ ਲਿੰਕ
HOLIDAY IN PUNJAB SCHOOL: ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ, ਪੜ੍ਹੋ ਕੀ ਹੈ ਸਚਾਈ
STUDENT DEATH DUE TO COLD: ਠੰਢ ਕਾਰਨ ਵਿਦਿਆਰਥਣ ਦੀ ਮੌਤ