CCE SCHEDULE : ਪੰਜਵੀਂ ਤੇ ਅੱਠਵੀਂ ਜਮਾਤ ਦੇ ਆਨਲਾਈਨ ਅੰਕ ਅਪਲੋਡ ਕਰਨ ਲਈ ਪੋਰਟਲ ਓਪਨ

CCE MARKS UPLOAD: ਪੰਜਵੀਂ ਤੇ ਅੱਠਵੀਂ ਜਮਾਤ ਦੇ ਆਨਲਾਈਨ ਅੰਕ ਅਪਲੋਡ ਕਰਨ ਸਬੰਧੀ ਸਕੂਲ ਮੁੱਖੀਆਂ ਨੂੰ ਹਦਾਇਤਾਂ

ਚੰਡੀਗੜ੍ਹ, 27 ਜਨਵਰੀ 2023

ਸਿੱਖਿਆ ਵਿਭਾਗ ਵੱਲੋਂ ਪੰਜਵੀਂ / ਅੱਠਵੀਂ ਸ਼੍ਰੇਣੀ ਦੀ ਸੀ.ਸੀ.ਈ. ਦੇ ਅੰਕ ਆਨਲਾਈਨ ਅਪਲੋਡ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਵੀਂ/ਅੱਠਵੀਂ ਸ਼੍ਰੇਣੀ ਫਰਵਰੀ/ਮਾਰਚ-2023 ਦੀ ਪ੍ਰੀਖਿਆ ਲਈ ਸੀ.ਸੀ.ਈ. ਦੇ ਅੰਕ ਸਕੂਲਾਂ ਵੱਲੋਂ ਆਨਲਾਈਨ ਅਪਲੋਡ ਕੀਤੇ ਜਾਏ ਹਨ।



ਸਿੱਖਿਆ ਬੋਰਡ ਵੱਲੋਂ ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਸੀ.ਸੀ.ਈ. ਦੇ ਅੰਕ ਆਨਲਾਈਨ ਅਪਲੋਡ ਕਰਨ ਲਈ ਮਿਤੀ: 08-02-2023 ਤੱਕ ਪੋਰਟਲ ਖੋਲ ਦਿੱਤਾ ਗਿਆ ਹੈ। ਇਹ ਸੂਚਨਾਂ ਸਕੂਲਾਂ ਦੇ ਲਾਗਿਨ ਆਈ-ਡੀ ਤੇ ਵੀ ਅਪਲੋਡ ਕਰ ਦਿੱਤੀ ਗਈ ਹੈ। 


ਇਸ ਸੰਬੰਧੀ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਫ਼ਤਰ ਵੱਲੋਂ ਮਿੱਥੀ ਮਿਤੀ ਤੱਕ ਇਹ ਕੰਮ ਹਰ ਪੱਖੋਂ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਪੰਜਵੀਂ/ਅੱਠਵੀ ਸ਼੍ਰੇਣੀਆਂ ਦਾ ਨਤੀਜਾ ਸਮੇਂ ਸਿਰ ਘੋਸ਼ਿਤ ਕੀਤਾ ਜਾ ਸਕੇ। ਮਿੱਥੀ ਮਿਤੀ ਤੱਕ ਸੀ.ਸੀ.ਈ. ਦੇ ਆਨਲਾਈਨ ਅੰਕ ਅਪਲੋਡ ਨਾ ਕਰਨ ਦੀ ਸਾਰੀ ਜਿੰਮੇਵਾਰੀ ਸਕੂਲ ਮੁੱਖੀ ਦੀ ਨਿਸ਼ਚਿਤ ਕਰਨ ਲਈ ਲਿਖਿਆ ਹੈ। Official letter regarding CCE Marks upload download here  


Also read: ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਛੁੱਟੀਆਂ ਸਬੰਧੀ ਜਾਰੀ ਕੀਤੇ ਇਹ ਹੁਕਮ 


Featured post

Punjab Board Class 10th/12th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 13 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends