ਅਠਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਸਰਕਾਰੀ ਸਕੂਲ ਦੇ ਅਧਿਆਪਕ ਖ਼ਿਲਾਫ਼ ਕੇਸ ਦਰਜ

ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਅਧਿਆਪਕ ਵਿਰੁੱਧ ਕੇਸ ਦਰਜ 


ਹੁਸ਼ਿਆਰਪੁਰ ਦੇ ਥਾਣਾ ਬੁੱਲੋਵਾਲ ਅਧੀਨ ਪੈਂਦੇ ਇੱਕ ਸਰਕਾਰੀ ਮਿਡਲ ਸਕੂਲ ਦੇ ਅਧਿਆਪਕ ਖਿਲਾਫ਼ ਪੁਲਿਸ ਨੇ ਲੜਕੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ ਕੀਤਾ ਹੈ।



 ਵਿਦਿਆਰਥਣ ਦੇ ਮਾਪਿਆਂ ਨੇ  ਦੱਸਿਆ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਉਹਨਾਂ ਦਾ ਘਰ ਸਕੂਲ ਦੇ ਨਾਲ ਹੀ ਹੈ। ਇਸ ਦੌਰਾਨ 27 ਜਨਵਰੀ ਨੂੰ ਉਸ ਦੀ ਲੜਕੀ ਡਰਦੀ ਹੋਈ ਘਰ ਆ ਗਈ। ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦਾ ਸਕੂਲ ਅਧਿਆਪਕ ਜੋ ਕਿ ਨਸ਼ਾ ਵਿੱਚ ਸੀ , ਜਦੋਂ ਮੈਂ ਕਮਰੇ ਅੰਦਰ ਸੀ, ਉਸਨੇ ਉਸ ਨਾਲ ਅਤੇ ਸਕੂਲ ਦੀਆਂ ਹੋਰ ਲੜਕੀਆਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੜਕੀ ਕਿਸੇ ਤਰ੍ਹਾਂ ਉਸ ਦੇ ਚੁੰਗਲ ਤੋਂ ਬਚ ਕੇ ਘਰ ਪਹੁੰਚੀ। ਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੀ ਲੜਕੀ ਦੇ ਪਰਿਵਾਰ ਨੇ ਬਿਆਨ ਦਰਜ ਕਰਵਾ ਲਏ ਹਨ।  ਪੁਲਸ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੈ, ਜਿਸਦ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਪੀੜਤ ਪਰਿਵਾਰ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਕਾਰਨ ਉਸਦਾ ਤਬਾਦਲਾ ਵੀ ਕੀਤਾ ਗਿਆ ਸੀ। ਉਹ ਕਰੀਬ ਡੇਢ ਮਹੀਨਾ ਪਹਿਲਾਂ ਹੀ ਇਸ  ਸਕੂਲ ਵਿੱਚ ਜੁਆਇੰਨ ਹੋਇਆ ਸੀ। 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends