COMPUTER TEACHER UNIOM MEETING WITH EM: ਕੰਪਿਊਟਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ, ਅਗਲੇ ਸੰਘਰਸ਼ ਦਾ ਐਲਾਨ

 COMPUTER TEACHER UNIOM MEETING WITH EM: ਕੰਪਿਊਟਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ, ਅਗਲੇ ਸੰਘਰਸ਼ ਦਾ ਐਲਾਨ 

ਚੰਡੀਗੜ੍ਹ, 30 ਦਸੰਬਰ 

ਅੱਜ ਮਿਤੀ 30-12-22 ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸ. ਬਲਜਿੰਦਰ ਸਿੰਘ ਫਤਿਹਪੁਰ ਜੀ ਦੀ ਅਗਵਾਈ ਵਿੱਚ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਜੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ।ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਐਲਾਨੇ 6ਵਾਂ ਪੇ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ । ਸਿੱਖਿਆ ਮੰਤਰੀ ਜੀ ਵੱਲੋ ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਦਾ ਭਰੋਸਾ ਦਵਾਇਆ ਅਤੇ ਸਰਕਾਰ ਵਲੋਂ ਫੰਡ ਦੀ ਕਮੀਂ ਕਾਰਨ ਕੰਪਿਊਟਰ ਅਧਿਆਪਕਾਂ ' ਤੇ 6ਵਾਂ ਪੇ ਕਮਿਸ਼ਨ ਲਾਗੂ ਕਰਨ ਲਈ ਹੋਰ ਸਮਾਂ ਮੰਗਿਆ ਗਿਆ।ਮੀਟਿੰਗ ਵਿੱਚ ਪਿਛਲੇ ਸਮੇਂ ਦੋਰਾਨ ਜੋ ਸਾਥੀ (ਡੈਥ ਕੇਸ) ਸਦਾ ਲਈ ਸਾਨੂੰ ਸਦਾ ਲਈ ਛੱਡ ਗਏ ਹਨ ਉਸ ਬਾਰੇ ਵੀ ਜੱਥੇਬੰਦੀ ਵੱਲੋਂ ਜੋਰਦਾਰ ਢੰਗ ਨਾਲ ਪੱਖ ਰੱਖਿਆ ਗਿਆ।ਮੀਟਿੰਗ ਉਪਰੰਤ ਵਫਦ ਵਲੋਂ ਇਸ ਮੀਟਿੰਗ ਨੂੰ ਬੇਸਿੱਟਾ ਕਰਾਰ ਦਿੱਤਾ ਗਿਆ।




ਜੱਥੇਬੰਦੀ ਵੱਲੋਂ ਸਮੂਹ ਕਾਡਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਵੱਲੋਂ ਟਾਲ-ਮਟੋਲ ਦੀਆਂ ਨੀਤੀਆਂ ਵਿਰੁਧ 8 ਜਨਵਰੀ 2023 ਨੂੰ ਸੰਗਰੂਰ ਮੁੱਖ ਮੰਤਰੀ ਨਿਵਾਸ ਤੇ ਹੋਣ ਵਾਲੀ ਵਾਅਦਾ ਖਿਲਾਫੀ ਸੂਬਾ ਪੱਧਰੀ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਹਲੀਅਤ ਕੀਤੀ ਜਾਵੇ। ਜਿਲ੍ਹਾ ਪ੍ਰਧਾਨਾਂ ਵੱਲੋਂ ਵੀ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਮੀਟਿੰਗਾ ਕਰਕੇ ਕਾਡਰ ਨੂੰ ਲਾਮਬੰਦ ਕੀਤਾ ਜਾਵੇ।


ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਏਕਮਉਂਕਾਰ ਸਿੰਘ, ਅਮਰਦੀਪ ਸਿੰਘ, ਹਰਮਿੰਦਰ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫਿਰੋਜਪੁਰ,ਪਰਮਿੰਦਰ ਸਿੰਘ ਢੀਡਸਾ ਸੰਗਰੂਰ,ਅਵਤਾਰ ਸਿੰਘ ਬਰਨਾਲਾ, ਸੂਰਜ਼ ਸਿੰਘ ਅਮ੍ਰਿਤਸਰ, ਵਿਪਨ ਪਾਲ ਗੁਰੂ ਲੁਧਿਆਣਾ, ਸੁਖਬੀਰ ਸਿੰਘ ਅਤੇ ਗੁਰਪਿਆਰ ਸਿੰਘ ਮੋਗਾ,ਬਠਿੰਡੇ ਤੋਂ ਲਖਬੀਰ ਸਿੰਘ,ਬਲਰਾਜ ਸਿੰਘ,ਸੁਮਿਤ ਗੋਇਲ ਹਾਜਰ ਸਨ।

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends