GUN CULTURE: ਪੁਲਿਸ ਦੀ ਵੱਡੀ ਕਾਰਵਾਈ, 10 ਸਾਲਾ ਬੱਚੇ ਖਿਲਾਫ ਐੱਫਆਈਆਰ ਦਰਜ਼



ਭਗਵੰਤ ਮਾਨ ਸਰਕਾਰ ਸੂਬੇ ਵਿੱਚ ਗੰਨ ਕਲਚਰ ਨੂੰ ਕਾਬੂ ਕਰਨ ਲਈ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਪਿਛਲੇ ਦਿਨੀਂ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਕਈ ਮਾਮਲੇ ਦਰਜ ਹੋਏ ਹਨ।  ਇਸ ਦੇ ਨਾਲ ਹੀ ਹੁਣ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ 10 ਸਾਲ ਦੇ ਬੱਚੇ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ  ਨੇ ਬੱਚੇ ਸਮੇਤ , ਬੱਚੇ ਦੇ ਪਿਤਾ ਅਤੇ   ਹੋਰਾਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। 




ਕੀ ਹੈ ਮਾਮਲਾ: ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਦੇ ਪਿਤਾ ਨੇ ਫੇਸਬੁੱਕ ਤੇ ਪੋਸਟ ਅਪਲੋਡ ਕੀਤੀ , ਜਿਸ ਵਿਚ ਬੱਚੇ ਦੇ ਹਥਾਂ ਵਿਚ ਬੰਦੂਕ ਫੜੀ ਨਜ਼ਰ ਆ ਰਹੀ ਹੈ।ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੱਚਾ ਅਜੇ ਨਾਬਾਲਗ ਹੈ ਪਰ ਇਸ ਮਾਮਲੇ 'ਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends