ਬਠਿੰਡਾ, 3 ਸਤੰਬਰ
ਪੰਜਾਬ ਸਰਕਾਰ ਵੱਲੋਂ ਘਰਾਂ ਵਿੱਚ ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਦੇ ਸਮਾਰਟ ਮੀਟਰ ਲਾਉਣ ਦੀ ਸ਼ੁਰੂਆਤ ਸਰਕਾਰੀ ਦਫਤਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਕੀਤੀ ਜਾ ਰਹੀ ਹੈ। ਬਿਜਲੀ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ 30 ਅਗਸਤ 2022 ਵਿਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਹੁਕਮਾਂ ਵੰਡ ਮੰਡਲ ਬਠਿੰਡਾ ਅਧੀਨ ਪੈਂਦੇ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨ ਦਫ਼ਤਰਾਂ, ਸਰਕਾਰੀ ਕੁਆਰਟਰਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ ਵਿਚ ਸਮਾਰਟ ਮੀਟਰ ਪਹਿਲ ਦੇ ਅਧਾਰ ’ਤੇ ਲਾਏ ਜਾਣ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੰਡ ਮੰਡਲ ਬਠਿੰਡਾ ਵਲੋਂ ਹੁਕਮ ਜਾਰੀ ਕੀਤੇ ਹਨ ਕਿ ਵੰਡ ਮੰਡਲ ਬਠਿੰਡਾ ਅਧੀਨ ਜਿੰਨੇ ਵੀ ਸਰਕਾਰੀ ਦਫਤਰ/ਕਾਰਪੋਰੇਸ਼ਨਾ ਦੇ ਦਫਤਰ, ਸਰਕਾਰੀ ਕੁਆਟਰਾਂ, ਸਰਕਾਰੀ ਮੁਲਾਜਮਾਂ ਦੇ ਘਰ ਹਨ ਉਹਨਾਂ ਵਿੱਚ ਸਮਾਰਟ ਮੀਟਰ ਪਹਿਲ ਦੇ ਆਧਾਰ ਤੇ ਲਗਾਏ ਜਾਣ ।
ਇਹ ਸਮਾਰਟ ਮੀਟਰ ਮਿਤੀ 15.09.2022 ਤੱਕ ਹਰ ਹਾਲਤ ਵਿੱਚ ਲਗਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੋਰ ਜਾਣਕਾਰੀ ਲਈ ਪੜ੍ਹੋ ਹੁਕਮਾਂ ਦੀ ਕਾਪੀ, ਇਥੇ