ਚੰਡੀਗੜ੍ਹ 12 ਅਗਸਤ
ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ 90 ਲੈਕਚਰਾਰਾਂ (ਕਮਿਸਟਰੀ, ਫਿਕਸ, ਬਾਇਓਲੋਜੀ, ਮੈਥ, ਕਾੱਮਰਸ, ਅੰਗਰੇਜੀ ਅਤੇ ਪੰਜਾਬੀ) ਦੀਆਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਤੋਂ ਮਿਤੀ 01.10.2021 ਤੋਂ 20.10.2021 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ। ਉਕਤ ਵਿਗਿਆਪਤ ਅਸਾਮੀਆਂ ਦਾ ਸਬੰਧਤ ਵਿਸ਼ੇ ਦਾ ਲਿਖਤੀ ਟੈਸਟ ਮਿਤੀ 10.07.2022 ਨੂੰ ਲਿਆ ਗਿਆ ਸੀ। ਇਨ੍ਹਾਂ ਪੇਪਰਾਂ ਦੀ Answer Keys ਸਬੰਧੀ ਉਮੀਦਵਾਰਾਂ ਵੱਲੋ ਭੇਜੇ ਗਏ ਇਤਰਾਜਾਂ ਦਾ ਨਿਪਟਾਰਾ ਕਰਨ ਉਪਰੰਤ Final Answer Keys ਵਿਭਾਗ ਦੀ ਵੈਬਸਾਇਟ ਤੇ ਅਪਲੋਡ ਕਰ ਦਿੱਤੀ ਗਈ ਸੀ। ਇਸ ਉਪਰੰਤ ਉਮੀਦਵਾਰਾਂ ਦਾ ਨਤੀਜਾ ਉਹਨਾਂ ਦੇ ਆਨਲਾਈਨ ਅਕਾਊਂਟ ਵਿੱਚ ਅਪਲੋਡ ਕਰ ਦਿੱਤਾ ਗਿਆ ਹੈ।
PUNJAB ETT RECRUITMENT 2022: OFFICIAL NOTIFICATION, LINK FOR APPLYING, QUALIFICATION, SYLLABUS, AGE ,READ HERE
PUNJAB KHED MELA ONLINE REGISTRATION LIST OF GAMES, LIST OF PRIZE, AGE, CRITERIA APPLY HERE
ਉਮੀਦਵਾਰਾਂ ਵੱਲੋ ਟੈਸਟ ਵਿੱਚ ਪ੍ਰਾਪਤ ਅੰਕ ਅਨੁਸਾਰ ਪ੍ਰੋਵੀਜੀਨਲ ਮੈਰਿਟ ਸੂਚੀ ਤਿਆਰ ਕੀਤੀ ਗਈ ਹੈ। ਇਸ ਮੈਰਿਟ ਸੂਚੀ ਅਨੁਸਾਰ ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜ ਸਮੇਤ ਨੌਥੀ ਸ਼ਡਿਊਲ ਅਨੁਸਾਰ ਮਿਤੀ 17-08-2022 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 3.00 ਵਜੇ ਤੱਕ ਦਫਤਰ ਸਿੱਖਿਆ ਭਰਤੀ ਡਾਇਰੈਕਟੋਰੇਟ ਸਰਕਾਰੀ ਮਾਡਲ, ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਜ-3 ਬੀ1,ਐਸ.ਏ.ਐਸ ਨਗਰ ਵਿਖੇ ਸੱਦਾ ਦਿੱਤਾ ਜਾਂਦਾ ਹੈ। ਸਕਰੂਟਨੀ ਲਈ ਬੁਲਾਏ ਉਮੀਦਵਾਰ ਸਕਰੂਟਨੀ ਲਈ ਆਉਣ ਤੋਂ ਪਹਿਲਾਂਵਿਭਾਗ ਦੀ ਏ ਮੇਲ ਆਈ.ਡੀ meritorious90lec@gmail.com 'ਤੇ ਹੇਠ ਲਿਖੇ ਸਰਟੀਫਿਕੇਟ ਅਪਲੋਡ ਕਰਨਗੇ:
PUNJAB POLICE SUB INSPECTOR RECRUITMENT 2022: NOTIFICATION OUT , APPLY HERE DIRECT LINK
1. ਮੈਟ੍ਰਿਕ ਦਾ ਡੀ.ਐਮ.ਸੀ ਅਤੇ ਸਰਟੀਫਿਕੇਟ (ਸਨਦ)।
2. ਗਰੈਜੁਏਸ਼ਨ ਦਾ ਡੀ.ਐਮ.ਸੀ/ਡਿਗਰੀ।
3. ਐਮ.ਏ ਦਾ ਡੀ.ਐਮ.ਸੀ/ਡਿਗਰੀ।
4. ਬੀ.ਐਡ ਦਾ ਸਰਟੀਫਿਕੇਟ/ਡਿਗਰੀ।
5. ਕੈਟਾਗਰੀ ਸਰਟੀਫਿਕੇਟ।
6. ਡੋਮੀਸਾਈਲ(ਵਸਨੀਕ) ਸਰਟੀਫਿਕੇਟ।
ਸਕਰੂਟਨੀ ਲਈ ਬੁਲਾਏ ਗਏ ਉਮੀਦਵਾਰਾਂ ਦਾ ਸ਼ਡਿਊਲ, ਸਕਰੂਟਨੀ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।