PUNJAB ETT RECRUITMENT/QUALIFICATION: ਪੰਜਾਬ 'ਚ ETT ਲਈ ਹੁਣ 10+2 ਨਹੀਂ, ਗ੍ਰੈਜੂਏਟ ਹੋਣਾ ਜ਼ਰੂਰੀ ਸਰਕਾਰ ਨੇ ਕੀਤਾ ਯੋਗਤਾ 'ਚ ਬਦਲਾਅ
ਚੰਡੀਗੜ੍ਹ 29 ਅਗਸਤ
ਪੰਜਾਬ ਵਿੱਚ ELEMENTARY TEACHER TRAINING (ਈਟੀਟੀ) ਕਰਨ ਲਈ ਸਰਕਾਰ ਨੇ ਵਿਦਿਅਕ ਯੋਗਤਾ ਵਿੱਚ ਬਦਲਾਅ ਕੀਤਾ ਹੈ । ਪੰਜਾਬ ਸਰਕਾਰ ਨੇ ਹੁਣ ETT ਕਰਨ ਲਈ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਦੀ ਬਜਾਏ GRADUATION ਕੀਤੀ ਹੈ।
ਕੈਬਨਿਟ ਮੀਟਿੰਗ ਵਿੱਚ ਦਿਤੀ ETT ਦੀ ਨਵੀਂ ਵਿਦਿਅੱਕ ਯੋਗਤਾ ਨੂੰ ਮੰਜੂਰੀ
ਪਿਛਲੇ ਹਫ਼ਤੇ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ 5994 ਈਟੀਟੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ ।
12 ਵੀਂ ਪਾਸ ਈਟੀਟੀ ਪਾਸ ਕਰਨ ਵਾਲੇ ਨੂੰ 5994 ਈਟੀਟੀ ਭਰਤੀ ਵਿੱਚ ਰਾਹਤ
5994 ਈਟੀਟੀ ਭਰਤੀ ਵਿੱਚ ਇੱਕ ਵੱਡੀ ਰਾਹਤ ਦਿੱਤੀ ਗਈ ਹੈ 12ਵੀਂ ਈਟੀਟੀ ਪਾਸ ਕਰਨ ਵਾਲੇ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
2018 ਵਿੱਚ, ਸਰਕਾਰ ਨੇ ਇੱਕ ਬਦਲਾਅ ਕਰਦੇ ਹੋਏ ਈਟੀਟੀ ਨੌਕਰੀ ਲਈ ਯੋਗਤਾ ਗ੍ਰਜੇਏਸਨ ਕੀਤੀ ਸੀ, ਜਦੋਂ ਕਿ ਈਟੀਟੀ ਕਰਨ ਲਈ ਵਿੱਦਿਅਕ ਯੋਗਤਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਈਟੀਟੀ ਕਰਨ ਲਈ ਘੱਟੋ-ਘੱਟ ਯੋਗਤਾ ਸਿਰਫ਼ 12ਵੀਂ ਰੱਖੀ ਗਈ ਸੀ।
ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਰਾਹਤ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ 12ਵੀਂ ਈਟੀਟੀ ਪਾਸ ਕੀਤੀ ਹੈ, ਉਹ ਵੀ 5994 ਨਵੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।