ਚੰਡੀਗੜ੍ਹ 13 ਅਗਸਤ
ਜਲ ਸਰੋਤ ਵਿਭਾਗਾਂ ਵਿਚ ਕੰਮ ਕਰਦੇ ਹੇਠ ਲਿਖੇ ਜੂਨੀਅਰ ਇੰਜੀਨੀਅਰਜ਼ ਜਿਨ੍ਹਾਂ ਵਲੋਂ ਸਰਕਾਰੀ ਕੰਮ ਪ੍ਰਤੀ ਲਾਪ੍ਰਵਾਹੀ ਵਰਤਣ, ਸੀਨੀਅਰ ਅਧਿਕਾਰੀਆਂ ਦਾ ਫੋਨ ਨਾ ਚੁੱਕਣ, ਗੈਰਜਿੰਮੇਦਾਰਨਾ ਵਤੀਰਾ, ਸਰਕਾਰ ਵਲੋਂ ਮਿਲੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਟਾਲ-ਮਟੋਲ ਕਰਨਾ ਅਤੇ ਅਨੁਸ਼ਾਸਨਹੀਣਤਾ ਦਿਖਾਉਣ ਕਾਰਨ ਇਨ੍ਹਾਂ ਵਲੋਂ The Government Employees (Conduct) Rules, 1966 ਦੀ ਉਲੰਘਣਾ ਦੇ ਦੋਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ 3 ਜੂਨੀਅਰ ਇੰਜੀਨੀਅਰਜ਼ ਨੂੰ ਪੰਜਾਬ ਸਿਵਲ ਸੇਵਾਵਾਂ (ਸੂਜਾ ਅਤੇ ਅਪੀਲ) ਰੂਲ 197) ਦੇ ਨਿਯਮ 4 ਅਧੀਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ।
ਮੁਅੱਤਲੀ ਸਮੇਂ ਦੌਰਾਨ ਇਹਨਾਂ ਜੂਨੀਅਰ ਇੰਜੀਨੀਅਰਜ਼ ਦਾ ਹੈਡਕੁਆਟਰ ਗੁਰਦਾਸਪੁਰ ਜਲ ਨਿਕਾਸ ਮੰਡਲ, ਗੁਰਦਾਸਪੁਰ ਹੋਵੇਗਾ।
ਇਹ ਹੁਕਮ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ( READ HERE) ਵੱਲੋਂ ਜਾਰੀ ਕੀਤੇ ਗਏ ਹਨ।