WEATHER UPDATE : ਗਰਜ ਚਮਕ ਨਾਲ ਧੂੜ ਹਨੇਰੀਆਂ ਦੀ ਸੰਭਾਵਣਾ, ਲੂ ਤੋਂ ਫੌਰੀ ਰਾਹਤ




#ਗਰਜ_ਚਮਕ ਨਾਲ ਧੂੜ ਹਨੇਰੀਆਂ ਦੀ ਸੰਭਾਵਣਾ, ਲੂ ਤੋਂ ਫੌਰੀ ਰਾਹਤ

ਲੁਧਿਆਣਾ 30 ਅਪ੍ਰੈਲ

ਪੰਜਾਬ ਸਮੇਤ ਸਮੁੱਚੇ ਉੱਤਰ-ਭਾਰਤ ਚ (ਲੂ)  ਗਰਮ ਲਹਿਰ   ਦਾ ਪ੍ਰਭਾਵ ਲਗਾਤਾਰ ਜਾਰੀ, ਅੱਜ ਬਠਿੰਡਾ ਏਅਰਪੋਰਟ 45.2° ਨਾਲ ਪੰਜਾਬ ਚ ਸਭ ਤੋਂ ਗਰਮ ਖੇਤਰ ਰਿਹਾ।


ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ Heatwave  (ਲੂ) ਦਾ ਦੌਰ ਕੱਲ ਤੋਂ ਹਲਕਾ ਮੱਠਾ ਪੈ ਜਾਣ ਨਾਲ ਸੂਬਾ ਵਾਸੀਆਂ ਨੂੰ ਫੌਰੀ ਰਾਹਤ ਮਿਲਣ ਦੀ ਆਸ ਹੈ।


 ਕਿਉਂਕਿ ਮਈ ਦੇ ਪਹਿਲੇ ਹਫਤੇ ਤਾਜਾ ਪੱਛਮੀ ਸਿਸਟਮ ਅਤੇ ਕੱਲ ਤੋਂ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਨਮ (ਪੁਰੇ) ਪੂਰਬੀ ਹਵਾਵਾਂ, ਸਮੁੱਚੇ ਸੂਬੇ ਚ ਧੂੜ-ਹਨੇਰੀਆਂ ਨੂੰ ਸੱਦਾ ਦੇਣਗੀਆਂ।


 3 ਮਈ ਤੱਕ ਕਿਤੇ-ਕਿਤੇ ਖਾਸਕਰ ਹਿਮਾਚਲ ਨਾਲ ਲੱਗਦੇ ਖੇਤਰਾਂ ਚ ਟੁੱਟਵੀਂ ਬੱਦਲਵਾਈ ਨਾਲ ਹਲਕੀ ਕਾਰਵਾਈ ਤੇ ਧੂੜ ਹਨੇਰੀ ਚੱਲ ਸਕਦੀ ਹੈ।


ਜਦਕਿ 3-4 ਮਈ ਨੂੰ ਤਕੜੇ ਗਰਜ-ਚਮਕ ਆਲੇ ਬੱਦਲ ਬਨਣ ਕਾਰਨ ਪੰਜਾਬ ਦੇ ਬਹੁਤੇ ਭਾਗਾਂ ਚ' ਧੂੜ-ਤੂਫ਼ਾਨ ਨਾਲ ਕਾਰਵਾਈ ਦੀ ਉਮੀਦ ਰਹੇਗੀ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends