ਡੀਟੀਐਫ ਵੱਲੋਂ ਸਿੱਖਿਆ ਮੰਤਰੀ ਦੇ ਧਮਕਾਊ ਨੋਟਿਸ ਦੀ ਸਖ਼ਤ ਨਿਖੇਧੀ

 ਡੀਟੀਐਫ ਵੱਲੋਂ ਸਿੱਖਿਆ ਮੰਤਰੀ ਦੇ ਧਮਕਾਊ ਨੋਟਿਸ ਦੀ ਸਖ਼ਤ ਨਿਖੇਧੀ  


   ਸਿੱਖਿਆ ਮੰਤਰੀ ਦੀ ਬਰਨਾਲਾ ਰਹਾਇਸ਼ ਅੱਗੇ ਪਰਿਵਾਰਾਂ ਸਮੇਤ ਬੈਠੇ ਅਧਿਆਪਕਾਂ ਨਾਲ ਗੰਭੀਰ ਪੱਧਰ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕੱਢਣ ਦੇ ਜਮਹੂਰੀ ਢੰਗ ਤਰੀਕੇ ਦੀ ਥਾਂ, ਸਿੱਖਿਆ ਮੰਤਰੀ ਵੱਲੋਂ ਦਫਤਰ ਡੀਪੀਆਈ (ਐ: ਸਿੱ:) ਰਾਹੀਂ ਅਧਿਆਪਕਾਂ ਨੂੰ ਧਮਕਾਊ ਨੋਟਿਸ ਜਾਰੀ ( read here) ਕਰਵਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਸਖ਼ਤ ਨਿਖੇਧੀ ਕੀਤੀ ਹੈ।



 ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ, ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਬਦਲੀ ਨੀਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਜ਼ਾਰਾਂ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ, ਨੀਤੀ ਤੋਂ ਉਲਟ ਜਾ ਕੇ ਪਿਛਲੇ ਡੇਢ ਸਾਲ ਤੋਂ ਵੱਖ ਵੱਖ ਕਾਰਨਾਂ ਤਹਿਤ ਲਾਗੂ ਨਹੀਂ ਕੀਤਾ ਗਿਆ ਹੈ। ਸਗੋ ਅੰਤਰ ਜ਼ਿਲ੍ਹਾ ਬਦਲੀਆਂ ਕਰਵਾਉਣ ਵਾਲੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਨੂੰ ਬਦਲੀ ਉਪਰੰਤ ਨਵੇਂ ਸਟੇਸ਼ਨ 'ਤੇ ਹਾਜ਼ਰ ਕਰਵਾ ਕੇ, ਮੁੜ ਤੋਂ ਸੈਂਕੜੇ ਕਿਲੋਮੀਟਰ ਦੂਰ ਪੁਰਾਣੇ ਸਟੇਸ਼ਨਾਂ ਉੱਪਰ ਡੈਪੂਟੇਸ਼ਨ ਲਗਾ ਦਿੱਤੀ ਗਈ। ਲੋਕ ਪੱਖੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਤੋਂ ਆਪਣਾ ਮਸਲਾ ਹੱਲ ਕਰਵਾਉਣ ਦੀ ਆਸ ਨਾਲ, ਮੰਤਰੀ ਦੇ ਦਰ 'ਤੇ ਪਹੁੰਚੇ ਅਧਿਆਪਕਾਂ ਨਾਲ ਕੀਤੇ, ਅਜਿਹੇ ਗ਼ੈਰ ਜਮਹੂਰੀ ਅਤੇ ਧੱਕੜ ਰਵੱਈਏ ਨੂੰ ਪੰਜਾਬ ਦੀ ਇਨਸਾਫ਼ ਪਸੰਦ ਅਤੇ ਜੁਝਾਰੂ ਅਧਿਆਪਕ ਲਹਿਰ, ਕਿਸੇ ਕੀਮਤ ਸਹਿਣ ਨਹੀਂ ਕਰੇਗੀ। 

ਡੀ ਟੀ ਐਫ ਨੇ ਸਿੱਖਿਆ ਮੰਤਰੀ ਤੋਂ ਇਸ ਧਮਕਾਊ ਨੋਟਿਸ ਨੂੰ ਫੌਰੀ ਵਾਪਸ ਲੈਣ ਅਤੇ ਅਧਿਆਪਕਾਂ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀਆਂ, ਸਿੱਖਿਆ ਮੰਤਰੀ ਖਿਲਾਫ਼ ਤਿੱਖੇ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੀਆਂ।


BIG BREAKING: ਈ.ਪੰਜਾਬ ਪੋਰਟਲ ਤੇ ਛੁੱਟੀਆਂ ਨਾਂ ਕਰਨ ਵਾਲੇ ਅਧਿਆਪਕ ਹੋਣਗੇ ਗੈਰ ਹਾਜ਼ਰ


JOBS IN PUNJAB : WEEKEND JOBS 

  • PUNJAB SCHOOL TEACHER RECRUITMENT 2022  last date: 20-04 2022  
  • (ਅਪਲਾਈ ਕਰੋ ) https://bit.ly/3K7fZXT

  • MGSIPAP CHANDIGARH 2022 RECRUITMENT Last date : 24-04 2022 (ਅਪਲਾਈ ਕਰੋ ) https://bit.ly/3K7fZXT



  • DAV COLLEGE RECRUITMENT 2022 Last date: 28-04 2022 (ਅਪਲਾਈ ਕਰੋ )
  • https://bit.ly/3K7fZXT

  • ਪੰਜਾਬ ਜੇਲ ਵਿਭਾਗ ਭਰਤੀ 2022 
  • Last date :11-04-2022 (ਅਪਲਾਈ ਕਰੋ )
  • https://bit.ly/3K7fZXT

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends