ਮੋਹਾਲੀ, 30 ਮਾਰਚ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੀ.ਜੀ.ਲਾਕਰ ਵਾਲੇ ਸਰਟੀਫਿਕੇਟ ਦੀ ਮਾਨਤਾ ਬਾਰੇ , ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ ਇੱਕ Fake News ਸੋਸ਼ਲ ਮੀਡੀਆ ਤੇ ਪਾਈ ਗਈ ਹੈ।
ਜਿਸ ਵਿੱਚ ਇਹ ਲਿਖਿਆ ਹੈ ਕਿ ਕਰੋਨਾ ਕਾਲ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਪਾਸ ਕਰਨ
ਵਾਲੇ ਬੱਚਿਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੱਕੇ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ
ਮਿਤੀ 31 ਮਾਰਚ 2022 ਹੈ, ਡਿਜੀਲਾਕਰ ਵਾਲੇ ਸਰਟੀਫਿਕੇਟ ਨਹੀਂ ਚਲਣਗੇ।
ਕੰਟਰੋਲਰ ਪ੍ਰੀਖਿਆਵਾਂ ਵਲੋਂ ਇਸ ਸਬੰਧੀ
ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੀ.ਜੀ.ਲਾਕਰ ਤੋਂ ਪਾਏ ਗਏ
ਸਰਟੀਫਿਕੇਟ ਨਾਲ ਨੱਥੀ ਭਾਰਤ ਸਰਕਾਰ ਦੇ ਰਾਜ ਪੱਤਰ ਅਤੇ ਨੌਟੀਫਿਕੇਸ਼ਨ (REGD. NO, D.
L.-33004/99) ਅਨੁਸਾਰ ਇਹ ਸਰਟੀਫਿਕੇਟ ਸਹੀ ਹਨ ਅਤੇ ਇਹ ". Issuing certificates
or documents in Digital Locker System and accepting certificates or documents
shared from Digital Locker Account at par with Physical Documents. ਹਨ।
ਸੋਸ਼ਲ
ਮੀਡੀਆ ਤੇ ਪਾਈ ਇਸ Fake News ਦਾ ਖੰਡਨ ਕੀਤਾ ਗਿਆ ਹੈ ।