ਜ਼ਿਲ੍ਹਾ ਮੈਜਿਸਟਰੇਟ ਲੁਧਿਆਣਾ ਵੱਲੋਂ ਕਰੋਨਾ ਪਾਬੰਦੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ, ਜ਼ਾਰੀ ਹੁਕਮਾਂ ਕਿਹਾ ਗਿਆ ਹੈ ਕਿ ਜਿਲ੍ਹੇ ਵਿੱਚ ਹਰੇਕ ਕੰਮ ਦੇ ਸਥਾਨਾਂ ਸਮੇਤ ਜਨਤਕ ਸਥਾਨਾਂ 'ਤੇ ਸਾਰੇ ਵਿਅਕਤੀਆਂ ਦੁਆਰਾ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਇਸ ਦੀ ਸਖਤੀ ਨਾਲ ਪਾਲਣਾ ਕਰਕੇ ਲਾਗੂ ਕੀਤਾ ਜਾਵੇਗਾ। ਕਿਸੇ ਵੀ ਜਨਤਕ ਸਥਾਨ ਤੇ ਜਾਣ ਲਈ ਪੂਰੀ ਤਰ੍ਹਾਂ ਟੀਕਾਕਰਣ (2 ਡੋਜ਼) ਲਾਜ਼ਮੀ ਹੋਵੇਗਾ ।
ਜਿਹੜੇ ਵਿਅਕਤੀਆਂ ਵੱਲੋਂ ਟੀਕਾਕਰਣ (2 ਡੋਜ਼) ਪ੍ਰਾਪਤ ਨਹੀ ਕੀਤੀਆਂ ਹੋਣਗੀਆਂ, ਉਹ ਜਨਤਕ ਸਥਾਨਾਂ ਤੇ ਜਾ ਕੇ ਜਨਤਕ ਸਥਾਨਾ ਦਾ ਲਾਭ ਨਹੀਂ ਲੈ ਸਕਣਗੇ।
ਜਿਲ੍ਹੇ ਵਿੱਚ ਸਾਰੀਆਂ ਗਤੀਵਿਧੀਆਂ ਲਈ ਸਮਾਜਿਕ ਦੂਰੀ ਭਾਵ ਘੱਟੋ-ਘੱਟ 6 ਫੁੱਟ ਦੀ ਦੂਰੀ (2 ਗਜ਼ ਕੀ ਦੂਰੀ) ਹਮੇਸ਼ਾ ਬਣਾਈ ਰੱਖੀ ਜਾਵੇਗੀ। ਵਿਅਕਤੀਆਂ ਦੀ ਆਵਾਜਾਈ- ਰਾਤ ਦਾ ਕਰਫਿਊ (10.00 P.M to 05.00 AM) ਜਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਅਤੇ ਮਿਉਂਸਿਪਲ ਏਰੀਏ ਦੀ ਹਦੂਦ ਅੰਦਰ ਰਾਤ 10.00 ਵਜੇ ਤੋਂ ਅਗਲੇ ਦਿਨ ਸਵੇਰੇ 05.00 ਵਜੇ ਤੱਕ ਦੇ ਵਿਚਕਾਰ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।
ਇਸ ਤੋ ਇਵਾਲਾ ਉਦਯੋਗਾਂ, ਦਫਤਰਾਂ ਆਦਿ (ਸਰਕਾਰੀ ਅਤੇ ਪ੍ਰਾਈਵੇਟ ਦੋਵੇਂ), ਰਾਸ਼ਟਰੀ ਅਤੇ ਰਾਜ ਮਾਰਗਾਂ ਤੇ ਯਾਤਰਾ ਕਰਦੇ ਵਿਅਕਤੀਆਂ, ਮਾਲ ਦੀ ਆਵਾਜਾਈ ਅਤੇ ਬੱਸਾਂ, ਰੇਲਗੱਡੀਆਂ ਅਤੇ ਰੇਲਾਂ ਤੋਂ ਉਤਰਨ ਤੋਂ ਬਾਅਦ ਵਿਅਕਤੀਆਂ ਦੀ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ, ਮਾਲ ਦੀ ਢੋਆ-ਢੁਆਈ, ਜ਼ਰੂਰੀ ਗਤੀਵਿਧੀਆਂ ਅਤੇ ਹਵਾਈ ਜਹਾਜ਼ਾਂ ਰਾਹੀ ਯਾਤਰਾ ਸਬੰਧੀ ਇਜਾਜ਼ਤ ਹੋਵੇਗੀ। ਵੈਕਸੀਨ ਅਤੇ ਮੈਡੀਕਲ ਉਪਕਰਣਾਂ, ਡਾਇਗਨੋਸਟਿਕ ਟੈਸਟਿੰਗ ਕਿੱਟਾਂ ਆਦਿ ਸਮੇਤ ਫਾਰਮਾਸਿਊਟੀਕਲ ਦਵਾਈਆਂ ਦੇ ਨਿਰਮਾਣ ਨਾਲ ਸਬੰਧਤ ਕੱਚੇ ਮਾਲ, ਤਿਆਰ ਮਾਲ, ਕਰਮਚਾਰੀਆਂ ਆਦਿ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੈ।
- PUNJAB GOVT JOBS: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
- IMPORTANT LETTERS: ਸਰਕਾਰੀ ਮੁਲਾਜ਼ਮਾਂ ਲਈ ਮਹਤਵ ਪੂਰਨ ਪੱਤਰ, ਦੇਖੋ ਇਥੇ
ਖਾਣ ਪੀਣ ਦੀਆਂ ਵਸਤੂਆਂ ਦੀ ਹੋਮ ਡਿਲੀਵਰੀ ਦੀ ਆਗਿਆ ਰਾਤ 11.00 ਵਜੇ ਤੱਕ ਹੋਵੇਗੀ। ਇਕੱਠ ਜਿਲ੍ਹੇ ਵਿੱਚ 500 (Indoor) ਅਤੇ 1000(Outdoor) ਤੋ ਵੱਧ ਲੋਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ ਹੈ, ਪ੍ਰੰਤੂ ਸਬੰਧਤ ਅਥਾਰਟੀ ਪਾਸੋਂ ਆਗਿਆ ਲੈਣੀ ਲਾਜ਼ਮੀ ਹੋਵੇਗੀ। ਜਗ੍ਹਾ ਦੇ ਅਨੁਸਾਰ ਇੱਕਠ ਕਰਨ ਦੀ ਸਮਰੱਥਾ ਦਾ ਸਿਰਫ 50% ਤੱਕ ਇੱਕਠ ਕਰਨ ਦੀ ਹੀ ਆਗਿਆ ਹੋਵੇਗੀ (ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਸੂਰਤ ਵਿੱਚ ਇਹ ਸੰਖਿਆ 500 (Indoor) ਅਤੇ 1000 (Outdoor) ਤੋਂ ਵੱਧ ਨਹੀਂ ਹੋਵੇਗੀ ਭਾਵੇਂ ਜਗਾ ਦੀ ਸਮਰੱਥਾ 500 (Indoor) ਅਤੇ 1000 (outdoor) ਤੋਂ ਵੱਧ ਇਕੱਠ ਕਰਨ ਦੀ ਕਿਉਂ ਨਾ ਹੋਵੇ। ਇਹ ਇੱਕਠ ਕੋਵਿਡ ਉਚਿਤ ਵਿਵਹਾਰ (appropriate behaviour) ਦੀ ਪਾਲਣਾ ਦੇ ਅਧੀਨ ਹੋਵੇਗਾ।
ਆਨਲਾਈਨ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਜਿਲ੍ਹੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਆਦਿ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਹਾਲਾਂਕਿ, ਇਹਨਾਂ ਸੰਸਥਾਵਾਂ ਤੋਂ ਆਨਲਾਈਨ ਅਧਿਆਪਨ ਦੀ ਆਗਿਆ ਹੋਵੇਗੀ। ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।