ਪਟਿਆਲਾ 27 ਫਰਵਰੀ (ਅਨੂਪ)ਜੈਂਡਰ ਸੈਂਸੀਟਾਈਜੇਸਨ ਪ੍ਰੋਜੈਕਟ' 'ਚਾਨਣ ਰਿਸ਼ਮਾਂ ' ਤਹਿਤ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਅਧਿਆਪਕਾਂ ਦੀ ਦੋ ਰੋਜਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਹਾਦਰਗੜ੍ਹ ਵਿਖੇ ਚੱਲ ਰਹੀ ਟ੍ਰੇਨਿੰਗ।





 ਮਾਣਯੋਗ ਹਰਿੰਦਰ ਕੌਰ ਡੀ. ਪੀ.ਆਈ ਐਲੀਮੈਂਟਰੀ ਪੰਜਾਬ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ. ਸਿੱ.) ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ  ਅਧਿਆਪਕਾਂ ਦੀ  ਦੋ ਰੋਜਾ  'ਚਾਨਣ ਰਿਸ਼ਮਾਂ ' ਪ੍ਰੋਜੈਕਟ  ਤਹਿਤ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦੀ ਅਗਵਾਈ ਜ਼ਿਲ੍ਹਾ ਮੈਂਟਰ(ਅੰਗਰੇਜ਼ੀ) ਦੀਪਕ ਵਰਮਾਂ ਦੁਆਰਾ ਕੀਤੀ ਜਾ ਰਹੀ ਹੈ। ਉਹਨਾਂ ਲਿੰਗ ਸਮਾਨਤਾ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਇਸ 'ਤੇ ਆਧੁਨਿਕ ਤਰੀਕੇ ਨਾਲ਼ ਕੰਮ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਆ। ਬੀ.ਐੱਮਜ ਗੁਰਪਿਆਰ ਸਿੰਘ ਅਤੇ ਸੰਜੀਵ ਕੁਮਾਰ ਨੇ ਨੈਤਿਕ ਕਦਰਾਂ ਕੀਮਤਾਂ ਅਤੇ ਲਿੰਗ ਸਮਾਨਤਾ ਦੇ ਵਿਸ਼ੇ ਤੇ ਜ਼ੋਰ ਦਿੱਤਾ ਅਤੇ ਇਸ ਸਬੰਧੀ ਅਧਿਆਪਕਾ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਇਸ ਲਈ ਜਰੂਰੀ ਨੁਕਤੇ ਸਾਂਝੇ ਕੀਤੇ। ਬੀ.ਐੱਮਜ ਯੁਵਰਾਜ ਅਰੋੜਾ ਅਤੇ ਅਲੀ ਸ਼ੇਰ ਨੇ ਚੰਗਾ ਅਤੇ ਵਧੀਆ ਸਮਾਜ ਸਿਰਜਣ ਲਈ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਭਰਨਾ ਸਮੇਂ ਦੀ ਲੋੜ ਬਾਰੇ ਦੱਸਿਆ । ਪਟਿਆਲੇ ਜ਼ਿਲ੍ਹੇ ਵਿੱਚ ਚਾਨਣ ਰਿਸ਼ਮਾਂ ਦੀ ਇਹ ਟ੍ਰੇਨਿੰਗਾਂ ਤਿੰਨ ਬਲਾਕ ਘਨੌਰ, ਡਾਹਰੀਆਂ ਅਤੇ ਪਟਿਆਲਾ-1 ਦੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਹਾਦਰਗੜ੍ਹ ਵਿਖੇ ਚੱਲ ਰਹੀਆਂ ਹਨ।  ਇਨ੍ਹਾਂ ਦੋ ਦਿਨਾਂ ਟ੍ਰੇਨਿੰਗਾਂ ਦਾ ਪਹਿਲਾ ਦਿਨ ਹੈ। ਇਹ ਟ੍ਰੇਨਿੰਗਾਂ ਜ਼ਿਲ੍ਹੇ ਦੇ ਸਮੂਹ 6ਵੀ ਤੋਂ 8ਵੀ ਜਮਾਤ ਨੂੰ ਸਮਾਜਿਕ ਸਿੱਖਿਆ ਅਤੇ ਸਵਾਗਤ ਜ਼ਿੰਦਗੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੁਆਰਾ ਲਗਾਈ ਜਾ ਰਹੀਆਂ ਹਨ। ਇਸ ਟ੍ਰੇਨਿੰਗ ਦਾ ਸੰਚਾਲਨ ਰਿਸੋਰਸ ਪਰਸਨਜ਼  ਬੀ.ਐੱਮਜ (ਅੰਗਰੇਜ਼ੀ) ਅਲੀ ਸ਼ੇਰ ,ਅਜੈ ਸਿੰਘ, ਗੁਰਪਿਆਰ ਸਿੰਘ, ਸੰਜੀਵ ਕੁਮਾਰ, ਕਿਰਨ ਗੋਇਲ, ਯੁਵਰਾਜ ਅਰੋੜਾ, ਇਕਬਾਲ ਸਿੰਘ, ਰਾਮ ਗੋਪਾਲ ਆਦਿ ਦੁਆਰਾ ਕੀਤਾ ਜਾ ਰਿਹਾ ਹੈ।ਟ੍ਰੇਨਿੰਗਾਂ ਦੀ ਕਵਰਰੇਜ ਮੇਜਰ ਸਿੰਘ ਅਤੇ ਅਨੂਪ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਜ ਪਟਿਆਲਾ ਦੁਆਰਾ ਕੀਤੀ ਗਈ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends