ਡੀ.ਟੀ.ਐਫ ਪੰਜਾਬ ਵੱਲੋਂ ਭਾਰਤੀ ਚੋਣ ਕਮਿਸ਼ਨ ਪਾਸੋਂ ਦੂਸਰੀ ਚੋਣ ਰਿਹਰਸਲ ਦੀ ਮਿਤੀ ਵਿੱਚ ਬਦਲ ਅਤੇ ਚੋਣਾਂ ਦੇ ਕੰਮ ਤੋਂ ਕੁਝ ਵਰਗਾਂ ਨੂੰ ਛੋਟ ਦੇਣ ਦੀ ਕੀਤੀ ਮੰਗ
ਅੰਮ੍ਰਿਤਸਰ, ( ): ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੀ ਇੱਕ ਅਹਿਮ ਵਰਚੁਅਲ ਮੀਟਿੰਗ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਤੇ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ ਨੇ ਦੱਸਿਆ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਫ਼ਰਵਰੀ 2022 ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਚ ਰੱਖਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ 14 ਫਰਵਰੀ ਦੀ ਥਾਂ 20 ਫ਼ਰਵਰੀ ਨੂੰ ਐਲਾਨੀਆਂ ਗਈਆਂ ਹਨ, ਜਿਸ ਦੇ ਅਧੀਨ ਪੰਜਾਬ ਦੇ ਵਿੱਚ ਚੋਣਾਂ ਦਾ ਕੰਮ ਮਿਤੀ ਬੱਧ ਤਰੀਕੇ ਨਾ ਕੀਤਾ ਜਾ ਰਿਹਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਦੂਜੀ ਚੋਣ ਰਿਹਰਸਲ 16 ਫ਼ਰਵਰੀ ਨੂੰ ਰੱਖੀ ਗਈ ਹੈ।
ਜਥੇਬੰਦੀ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀਆਂ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਦੂਸਰੀ ਚੋਣ ਰਿਹਰਸਲ ਦੀ ਮਿਤੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਚ ਰੱਖਦਿਆਂ ਬਦਲੀ ਜਾਵੇ ਤਾਂ ਜੋ ਧਾਰਮਿਕ ਆਸਥਾ ਦੇ ਸਨਮਾਨ ਦੇ ਨਾਲ ਨਾਲ ਸਮੂਹ ਮੁਲਾਜ਼ਮ ਭਾਰਤੀ ਸੰਵਿਧਾਨ ਦੀ ਸੇਵਾ ਵੀ ਪੂਰੀ ਤਨਦੇਹੀ ਨਾਲ ਕਰ ਸਕਣ।
BREAKING NEWS: ਸਕੂਲਾਂ ਨੂੰ ਖੋਲ੍ਹਣ ਲਈ ਸਰਕਾਰ ਗੰਭੀਰ, ਜਾਰੀ ਕੀਤੇ ਇਹ ਆਦੇਸ਼
ਜਥੇਬੰਦੀ ਦੇ ਸਿਰਮੌਰ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ ਅਤੇ ਹਰਜਾਪ ਸਿੰਘ ਬੱਲ ਨੇ ਵਿਚਾਰ ਚਰਚਾ ਦੌਰਾਨ ਧਿਆਨ ਵਿੱਚ ਲਿਆਂਦਾ ਕੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਧਿਕ ਗਿਣਤੀ ਸਿੱਖਿਆ ਵਿਭਾਗ ਨਾਲ ਸਬੰਧਤ ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਅਪੰਗ, ਕੁਆਰੀ ਕੁੜੀਆਂ, ਵਿਧਵਾ ਆਦਿ ਸ਼ਾਮਲ ਹਨ। ਆਗੂਆਂ ਨੇ ਮਾਨਯੋਗ ਮੁੱਖ ਚੋਣ ਅਧਿਕਾਰੀ ਕੋਲੋਂ ਪੁਰਜ਼ੋਰ ਮੰਗ ਕੀਤੀ ਕੀ ਅਜਿਹੇ ਮੁਲਾਜ਼ਮਾਂ ਨੂੰ ਚੋਣਾਂ ਦੇ ਕੰਮ ਤੋਂ ਛੋਟ ਦਿੱਤੀ ਜਾਵੇ।
ਇਸ ਵਰਚੁਅਲ ਮੀਟਿੰਗ ਵਿੱਚ ਜਰਮਨਜੀਤ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਚੇਤਨ ਤੇੜਾ, ਕੇਵਲ ਸਿੰਘ, ਨਰਿੰਦਰ ਮੱਲੀਆਂ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਚਰਨਜੀਤ ਸਿੰਘ ਭੱਟੀ ਆਦਿ ਮੌਜੂਦ ਰਹੇ।