*ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਉੱਪ ਮੁੱਖ ਮੰਤਰੀ ਓ ਪੀ ਸੋਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ*
ਉਪ ਮੁੱਖ ਮੰਤਰੀ ਵੱਲੋਂ ਜਲਦ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ
ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਉਪ ਮੁੱਖ ਮੰਤਰੀ ਓ ਪੀ ਸੋਨੀ ਨੂੰ ਜਲੰਧਰ ਵਿਖੇ ਮਿਲੇ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਸ਼ੋਬਿਤ ਭਗਤ, ਆਸ਼ੀਸ਼ ਜੁਲਾਹਾ,ਗਗਨਦੀਪ ਸ਼ਰਮਾ, ਵਿਸ਼ਾਲ ਮਹਾਜਨ, ਹਰਪ੍ਰੀਤ ਸਿੰਘ, ਰਵੀ ਨੇ ਦੱਸਿਆ ਕਿ ਅੱਜ ਉਪ ਮੁੱਖ ਮੰਤਰੀ ਓ ਪੀ ਸੋਨੀ ਨੂੰ ਉਹਨਾਂ ਦੇ ਜਲੰਧਰ ਦੌਰੇ ਦੌਰਾਨ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਸਰਕਾਰ ਵਲੋਂ ਵਿਧਾਨਸਭਾ ਵਿੱਚ ਐਕਟ ਪਾਸ ਕਰ ਦਿੱਤਾ ਹੈ ਤੁਹਾਨੂੰ ਜਲਦ ਹੀ ਰੈਗੂਲਰ ਕੀਤਾ ਜਾਵੇਗਾ।
PSEB BOARD EXAM ANSWER KEY: DOWNLOAD HERE PUNJABI 10TH ANSWER KEY HERE
ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !
ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।
ਜਿਸ ਤੇ ਉਪ ਮੁੱਖ ਮੰਤਰੀ ਓ ਪੀ ਸੋਨੀ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।