*28 ਅਤੇ 29 ਦਸੰਬਰ ਨੂੰ ਪੈੱਨ ਡਾਊਨ / ਟੂਲ ਡਾਊਨ ਹੜਤਾਲ ਕੀਤੀ ਜਾਵੇਗੀ*
*ਹੜਤਾਲ ਕਰਕੇ ਤਹਿਸੀਲ ਪੱਧਰੀ ਰੋਸ ਰੈਲੀਆਂ / ਰੋਸ ਮਾਰਚ ਕੀਤੇ ਜਾਣਗੇ*
*8 ਜਨਵਰੀ ਨੂੰ ਲੁਧਿਆਣਾ ਜਲੰਧਰ ਹਾਈਵੇਅ ਜਾਮ ਕੀਤਾ ਜਾਵੇਗਾ-ਦੌਡ਼ਕਾ*
ਨਵਾਂਸ਼ਹਿਰ 27 ਦਸੰਬਰ ( ) ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਚੱਲ ਰਹੇ ਸੰਘਰਸ਼ ਨੂੰ ਹੋਰ ਭਖਾਉਣ ਲਈ 28 ਅਤੇ 29 ਦਸੰਬਰ ਨੂੰ ਦੋ ਦਿਨਾ ਪੈੱਨ ਡਾਊਨ /ਟੂਲ ਡਾਊਨ ਹੜਤਾਲ ਕਰਕੇ ਤਹਿਸੀਲ ਪੱਧਰੀ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੀ ਜਾਣਕਾਰੀ ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਬਹਾਦਰ ਸਿੰਘ, ਅਜੇ ਕੁਮਾਰ, ਅਜੀਤ ਸਿੰਘ ਬਰਨਾਲਾ, ਰਾਮ ਲੁਭਾਇਆ, ਮੁਲਖ ਰਾਜ ਸ਼ਰਮਾ, ਗੁਲਸ਼ਨ ਕੁਮਾਰ, ਮੁਕੰਦ ਲਾਲ ਅਤੇ ਨਰਿੰਦਰ ਕੁਮਾਰ ਮਹਿਤਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਪੈੱਨ ਡਾਊਨ / ਟੂਲ ਡਾਊਨ ਹੜਤਾਲ ਕਰਕੇ ਗਿਆਰਾਂ ਵਜੇ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਰੋਸ ਰੈਲੀ ਕਰਨਗੇ। ਰੋਸ ਰੈਲੀ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ।
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
- 6th Pay commission: ਪੈਨਸ਼ਨ ਰਿਵੀਜਨ ਲਈ ਵਿੱਤ ਵਿਭਾਗ ਵਲੋਂ ਪੱਤਰ ਜਾਰੀ
- PSTET 2021: SEE ANSWER KEY HERE,
- PSEB TERM 01 BOARD EXAM ANSWER KEY DOWNLOAD HERE
ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਹਿਲੋਂ ਹੀ ਹੜਤਾਲ ਤੇ ਹਨ। ਪੰਜਾਬ ਸਰਕਾਰ ਨਾਲ ਵੱਖ ਵੱਖ ਪੱਧਰਾਂ ਤੇ ਹੋਈਆਂ ਮੀਟਿੰਗਾਂ ਵਿੱਚ ਜਿਨ੍ਹਾਂ ਮੰਗਾਂ ਤੇ ਸਹਿਮਤੀ ਵੀ ਬਣੀ ਸੀ ਉਨ੍ਹਾਂ ਮੰਗਾਂ ਨੂੰ ਸਰਕਾਰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮ ਹੜਤਾਲ ਹੜਤਾਲ ਤੇ ਜਾ ਰਹੇ ਹਨ। ਜੇਕਰ ਇਸ ਤੋਂ ਬਾਅਦ ਵੀ ਸਰਕਾਰ ਦੀ ਜਾਗ ਨਾ ਖੁੱਲ੍ਹੀ ਤਾਂ 8 ਜਨਵਰੀ ਨੂੰ ਲੁਧਿਆਣਾ ਜਲੰਧਰ ਹਾਈਵੇਅ ਜਾਮ ਕੀਤਾ ਜਾਵੇਗਾ।
ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ
ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
ਨਗਰ ਕੌਂਸਲ ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)
ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ