PSTSE 2021: PSTSE ਲਈ ਚੋਣ ,NMMS ਅਤੇ NTSE ਪ੍ਰੀਖਿਆਵਾਂ ਵਿਚੋਂ ਹੋਵੇਗੀ, 10 ਦਸੰਬਰ ਤੱਕ ਕਰੋ ਅਪਲਾਈ

ਪੰਜਾਬ ਰਾਜ ਵਿਚ ਪੜ੍ਹਦੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਲਈ ਚੋਣ NMMSS ਅਤੇ NTSE ਪ੍ਰੀਖਿਆਵਾਂ ਦੀ ਮੈਰਿਟ ਵਿਚੋਂ ਹੀ ਕੀਤੀ ਜਾਵੇਗੀ .
 ਸੈਸ਼ਨ 2021-22 ਦੌਰਾਨ PSTSE ਪ੍ਰੀਖਿਆ ਲਈ ਕੋਈ ਵੱਖ ਪ੍ਰੀਖਿਆ ਨਹੀਂ ਲਈ ਜਾਵੇਗੀ  . NTSE ਪ੍ਰੀਖਿਆ ਦੀ ਮੈਰਿਟ ਵਿਚੋਂ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 183 ਵਿਦਿਆਰਥੀਆਂ ਦੀ ਚੋਣ NTSE ਦੀ ਦੂਜੀ ਸਟੇਜ ਲਈ ਕੀਤੀ ਜਾਵੇਗੀ ਅਤੇ ਇਸ ਹੀ ਮੈਰਿਟ ਵਿਚੋਂ ਕੇਵਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਲੱਗ ਮੈਰਿਟ ਬਣਾ ਕੇ ਪੀ.ਐੱਸ.ਟੀ.ਐੱਸ.ਈ ਪ੍ਰੀਖਿਆ ਲਈ ਕਲਾਸ ਦਸਵੀਂ ਦੇ ਵਿਦਿਆਰਥੀਆਂ ਦੀ ਵੀ ਚੋਣ ਕੀਤੀ ਜਾਣੀ ਹੈ । NMMS ਪ੍ਰੀਖਿਆ ਦੀ ਮੈਰਿਟ ਵਿਚੋਂ Ministry of Education (MoE) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2210 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।


 ਇਸ ਹੀ ਮੈਰਿਟ ਵਿਚੋਂ ਕੇਵਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਲੱਗ ਮੈਰਿਟ ਬਣਾ ਕੇ ਪੀ.ਐੱਸ.ਟੀ.ਐੱਸ.ਈ ਪ੍ਰੀਖਿਆ ਲਈ ਕਲਾਸ ਅੱਠਵੀਂ ਦੇ ਵਿਦਿਆਰਥੀਆਂ ਦੀ ਵੀ ਚੋਣ ਕੀਤੀ ਜਾਣੀ ਹੈ । PSTSE ਪ੍ਰੀਖਿਆਵਾਂ ਲਈ ਅਪਲਾਈ ਕਰਨ ਲਈ ਯੋਗਤਾ ਅਤੇ ਹੋਰ ਸ਼ਰਤਾਂ ਪਿਛਲੇ ਸਾਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ। 


 ਜਿਹੜੇ ਵਿਦਿਆਰਥੀ PSTSE (ਕਲਾਸ 8ਵੀਂ ਅਤੇ 10 ਵੀ) ਵਜੀਫਾ ਪ੍ਰੀਖਿਆਵਾਂ ਦੇਣਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ NMMss (ਕਲਾਸ 8ਵੀ) ਅਤੇ NTSE (ਕਲਾਸ 10ਵੀ) ਪ੍ਰੀਖਿਆਵਾਂ ਦੀ ਰਜਿਸਟ੍ਰੇਸ਼ਨ ਲਈ ਖੋਲੇ ਗਏ ਪੋਰਟਲ ਤੇ ਹੀ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ।  ਰਜਿਸਟ੍ਰੇਸ਼ਨ ਲਈ ਪੋਰਟਲ ਮਿਤੀ 10-12-2021 ਤੱਕ ਖੁਲਾ ਰਹੇਗਾ। 


 ਇਸ ਸਬੰਧੀ ਜੇਕਰ ਕੋਈ ਹੋਰ ਤਬਦੀਲੀ ਆਉਂਦੀ ਹੈ ਤਾਂ ਇਸ ਦੀ ਸੂਚਨਾ ਵਿਭਾਗ ਦੀ ਵੈਬਸਾਇਟ ssapunjab.org ਤੇ ਅਪਲੋਡ ਕਰ ਦਿੱਤੀ ਜਾਵੇਗੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਵੈਬਸਾਈਟ ਨੂੰ ਚੈੱਕ ਕਰਦੇ ਰਹਿਣ।

 ਨੋਟ:- ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀ NTSE ਅਤੇ NMMss ਪ੍ਰੀਖਿਆਵਾਂ ਵਿੱਚ ਰਜਿਸਟ੍ਰੇਸ਼ਨ ਪਹਿਲਾਂ ਹੀ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਦੋਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ।

ਭਾਸ਼ਾ ਵਿਭਾਗ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends