ਪਟਿਆਲਾ: ਐਨ ਪੀ ਐਸ ਮੁਲਾਜ਼ਮਾਂ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ। ਜਿਲ੍ਹੇ ਵਿੱਚ ਘੇਰੇ ਜਾਣਗੇ ਮੰਤਰੀ।

 


 *ਐਨ ਪੀ ਐਸ ਮੁਲਾਜ਼ਮਾਂ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ। ਜਿਲ੍ਹੇ ਵਿੱਚ ਘੇਰੇ ਜਾਣਗੇ ਮੰਤਰੀ।* 

 *5 ਦਸੰਬਰ ਨੂੰ ਹੋਵੇਗੀ ਪੈਨਸ਼ਨ ਅਧਿਕਾਰ ਮਹਾਰੈਲੀ*


24 ਨਵੰਬਰ. (  ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਪਟਿਆਲਾ-1 ਦੇ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਰੋਸ਼ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਸੰਜੇ ਕੁਮਾਰ ਅਤੇ ਸ਼ਿਵਪ੍ਰੀਤ ਸਿੰਘ  ਆਗੂਆਂ ਦੱਸਿਆ ਕਿ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਲਾਮਿਸਾਲ ਲੜਾਈ ਲੜੀ ਹੈ ਇਹ ਪੂਰੀ ਦੁਨੀਆਂ ਵਿੱਚ ਅਪਣੇ ਆਪ ਵਿੱਚ ਵਿਲੱਖਣ ਮਿਸਾਲ ਹੈ ਪਰ ਪੰਜਾਬ ਸਰਕਾਰ ਸੂਬੇ ਦੇ ਦੋ ਲੱਖ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਪੰਜ ਸਾਲ ਬੀਤ ਜਾਣ ਬਾਅਦ ਵੀ ਵਫਾ ਨਹੀਂ ਹੋਇਆ ਜਿਸ ਦੀ ਭਾਰੀ ਕੀਮਤ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਚੁਕਾਉਣੀ ਪਵੇਗੀ। ਕਾਗਰਸ ਪਾਰਟੀ ਦੀ ਸਥੀਤੀ ਰਾਸ਼ਟਰ ਪੱਧਰ ਤੇ ਵੀ ਪਾਰਟੀ ਆਗੂਆਂ ਵਲੋਂ ਦੂਜੇ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਲੇ ਆ ਰਹੇ ਬਿਆਨਾਂ ਦੇ ਕਾਰਣ ਹਾਸੋਹੀਣੀ ਬਣੀ ਹੈ ,ਪਹਿਲਾਂ ਜਿਥੇ ਕਾਗਰਸ ਸਰਕਾਰ ਦਾ ਰਾਜ ਹੈ ਉੱਥੇ ਕਥਨੀ ਤੇ ਕਰਨੀ ਇੱਕ ਕਰ ਕੇ

ਦਿਖਾਵੇ। ਬਲਾਕ ਕਨਵੀਨਰ ਮੈਡਮ ਅਨੀਤਾ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ  ਹਰ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਮਰ ਭਰ ਨੌਕਰੀ ਕਰਨ ਤੋਂ ਬਾਅਦ ਪੁਰਾਣੀ ਪੈਨਸ਼ਨ ਬੁਢਾਪੇ ਨੂੰ ਸੁਰੱਖਿਅਤ ਕਰਦੀ ਸੀ ਪਰ ਜਦੋਂ ਤੋਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਉਦੋਂ ਤੋਂ ਨੌਜਵਾਨ ਵਰਗ ਦਾ ਪੜ੍ਹਾਈ ਤੋਂ ਮਨ ਮੁੜਿਆ ਹੈ ਅਤੇ ਨੌਜਵਾਨਾਂ ਨੇ ਪੜ੍ਹਾਈ ਲਈ ਵਿਦੇਸ਼ਾਂ ਵੱਲ ਰੁਖ ਕੀਤਾ ਹੈ  ਜੋ ਵਿਦੇਸ਼ ਵਿੱਚ ਸਿਰਫ ਪੜ੍ਹਨ ਦੇ ਬਹਾਨੇ ਜਾ ਕੇ ਪੜ੍ਹਨ ਦੀ ਬਜਾਏ ਕੰਮ ਨੂੰ ਤਰਜੀਹ ਦਿੰਦਾ ਹੈ ਜੋ ਕਿ ਇੱਕ ਤਰ੍ਹਾਂ ਨਾਲ ਗਿਆਨ ਵਿਹੂਣਾ ਰਹਿੰਦਾ ਹੈ ਅਤੇ ਇਹ ਪੰਜਾਬ ਦੇ ਭਵਿੱਖ ਲਈ ਘਾਤਕ ਹੈ। ਸਰਕਾਰੀ ਨੌਕਰੀਆਂ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਹਰ ਪੜ੍ਹਾਈ ਕਰਨ ਵਾਲੇ ਨੌਜਵਾਨ ਦੀ ਉਮੀਦ ਤੇ  ਨਿਸ਼ਾਨਾ ਹੈ। ਐਨ ਪੀ ਐਸ ਐਕਟ ਲਾਗੂ ਕਰਕੇ ਅਤੇ ਪੁਰਾਣੀ ਪੈਨਸ਼ਨ ਖਤਮ ਕਰਕੇ ਸਮੇਂ ਦੀ ਸਰਕਾਰ ਨੇ ਨੌਜਵਾਨਾਂ ਦੀ ਉਹ ਜਮੀਨ ਖੋਹੀ ਹੈ ਜਿਸ ਤੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਅਪਣੇ ਹਾਸਿਲ ਕੀਤੇ ਗਿਆਨ ਨਾਲ ਖੇਤੀ ਕਰਦਾ ਹੈ। ਅਸੀਂ ਇਸ ਲੜਾਈ ਨੂੰ ਵੀ ਕਾਲੇ ਕਾਨੂੰਨਾਂ ਖਿਲਾਫ ਲੜੇ ਜਾਣ ਵਾਲੀ ਲੜਾਈ ਮੰਨਦੇ ਹਾਂ ਇਹ ਲੜਾਈ ਸਿਰਫ ਐਨ ਪੀ ਐਸ ਮੁਲਾਜ਼ਮਾਂ ਦੀ ਨਹੀਂ ਇਹ ਪੂਰੇ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਵਿੱਚ ਉੱਚ ਸਿੱਖਿਆ ਪ੍ਰਤੀ ਰੁਝਾਨ ਬਣਾਏ ਰੱਖਣ ਲਈ ਵੀ ਜਰੂਰੀ ਹੈ। ਇਸ ਉਮੀਦ ਅਤੇ ਨਿਸ਼ਾਨੇ ਨੂੰ ਪੰਜਾਬ ਦੇ ਲੋਕਾਂ ਲਈ ਬਣਾਈ ਰੱਖਣ ਲਈ  ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਅੱਜ  ਸਮੂਹ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰ ਨੌਜਵਾਨ ਅਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਰੁਲ ਰਿਹਾ ਹੈ ਸਰਕਾਰ ਮਸਲੇ ਹੱਲ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ। 






ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੀ. ਪੀ. ਬੀ .ਐਸ .ਸੀ ਲਗਾਤਾਰ ਸੰਘਰਸ਼ ਕਰ ਰਹੀ ਹੈ ਨਤੀਜੇ ਵਜੋਂ ਜੋ ਫੈਮਲੀ ਪੈਨਸ਼ਨ ਸਰਕਾਰ ਨੇ ਐਨ. ਪੀ. ਐਸ. ਮੁਲਾਜਮਾਂ ਨੂੰ ਦਿੱਤੀ ਹੈ ਉਸਦਾ ਫਾਇਦਾ ਸਰਵਿਸ ਦੌਰਾਨ ਮਰਨ ਵਾਲੇ ਮੁਲਾਜਮ ਦੇ ਪਰਿਵਾਰ ਨੂੰ ਮਿਲਣਾ ਜਿਸਦੇ ਦਾਇਰੇ ਵਿੱਚ ਬਹੁਤ ਹੀ ਘੱਟ ਮੁਲਾਜਮ ਆਉਣਗੇ। ਲੜਾਈ ਤਾਂ ਮੁਲਾਜਮ ਦੇ ਸੁਰੱਖਿਅਤ ਬੁਢਾਪੇ ਲਈ ਲੜੀ ਜਾ ਰਹੀ ਹੈ ਹੱਲ ਰੁਲਦੇ ਬੁਢਾਪੇ ਦਾ ਕਰਨਾ ਹੈ ਤੇ ਸਰਕਾਰ ਚੁਣਾਵੀ ਮਾਰਕੀਟਿੰਗ ਲਈ ਮਸੌਦਾ ਤਿਆਰ ਕਰ ਰਹੀ ਜਾਪਦੀ ਹੈ। ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਸੰਘਰਸ਼  ਝੋਕ ਦਿੱਤੀ ਜਾਵੇਗੀ ਤੇ ਇਸ ਵਿੱਚ 24 ਨਵੰਬਰ ਤੋਂ 5 ਦਸੰਬਰ ਤੱਕ ਪੰਜਾਬ ਸਰਕਾਰ ਸੱਤਾਧਾਰੀ ਪਾਰਟੀ ਦੇ ਆਗੂ ਮੁੱਖ ਮੰਤਰੀ, ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਜਿਲ੍ਹੇ ਵਿੱਚ ਪਹੁੰਚਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਕੇ ਰੋਸ ਕੀਤਾ ਜਾਵੇਗਾ।   5 ਦਸੰਬਰ ਨੂੰ ਹੀ ਮੋਰਿੰਡਾ ਵਿਖੇ ਰਾਜ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਇਹ ਰੈਲੀ ਸੰਪੂਰਨ ਹੋਣ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਐਨ. ਪੀ. ਐਸ. ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਨੂੰ ਰੋਕਣ ਦਾ ਸਰਕਾਰ ਕੋਲ ਇੱਕੋ ਇੱਕ ਤਰੀਕਾ ਹੈ ਉਹ ਇਹ  ਪੁਰਾਣੀ ਪੈਨਸ਼ਨ ਬਹਾਲ ਕਰੇ। ਇਸ ਤਰਾਂ ਕਰਨ ਨਾਲ ਪੰਜਾਬ ਦੀ ਸਰਕਾਰ ਪੂਰੇ ਭਾਰਤ ਵਿੱਚ ਉਹ ਪਹਿਲੀ ਸਰਕਾਰ ਬਣ ਜਾਵੇਗੀ ਜਿਸਨੇ ਐਨ ਪੀ ਐਸ ਦੇ ਕਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੋਵੇ ਅਤੇ ਲੋਕ ਪੱਖੀ ਹੋਣ ਦਾ ਸਬੂਤ ਦਿੱਤਾ ਹੋਵੇ। ਇਸ ਮੌਕੇ ਤੇ ਹਰਜੀਤ ਸਿੰਘ, ਗੁਰਪ੍ਰੀਤ ਸਿੰਘ ,ਹਰਪਾਲ ਸਿੰਘ, ਮੈਡਮ ਮੀਨੂੰ ਸ਼ਾਲਿਨੀ ਦੇਵੀ,ਅੰਜੂ ਬਾਲਾ,ਨਵਦੀਪ ਕੌਰ,ਅਮਨਦੀਪ ਕੌਰ,ਸਮਨਦੀਪ ਕੌਰ,ਬੇਅੰਤ ਕੌਰ,ਕੁਲਜੀਤ ਕੌਰ,ਸ਼ਿਵ ਕੁਮਾਰ ਗੁਪਤਾ,ਇਸ਼ਟਪ੍ਰੀਤ ਸਿੰਘ, ਜਗਵੀਰ ਸਿੰਘ ਜਸਬੀਰ ਕੌਰ,ਸਵਰਨ ਕੌਰ,ਸਰੋਜ ਬਾਲਾ,ਭਲਿਨ਼ਦਰ ਕੌਰ, ਮਨਿੰਦਰ ਕੌਰ ,ਮਨਜੋਤ ਕੌਰ, ਜਸਬੀਰ ਕੌਰ,ਸਤਿੰਦਰ ਸਿੰਘ  ਆਦਿ ਮੌਜੂਦ ਸਨ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends