ਹੁਣ ਨਹੀਂ ਹੋਵੇਗੀ ਕਾਲਜਾਂ ਵਿੱਚ ਅਨੁਸ਼ਾਸ਼ਨ ਹੀਣਤਾ, ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀਆਂ ਕਰਮਚਾਰੀਆਂ ਲਈ , ਹੁਕਮ ਜਾਰੀ(ਕ੍ਰਿਸ਼ਨ ਕੁਮਾਰ)

 ਚੰਡੀਗੜ੍ਹ 11 ਨਵੰਬਰ 

ਪੰਜਾਬ ਰਾਜ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਟੀਚਿੰਗ ਅਤੇ ਨਾਨ ਟੀਚਿੰਗ ਕਾਡਰ ਦੇ ਅਧਿਕਾਰੀਆਂ ਕਰਮਚਾਰੀਆਂ (ਗਰੁੱਪ ਏ, ਬੀ ਅਤੇ ਸੀ) ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮ 1970 ਅਧੀਨ ਨਿਯਮ 5 ਅਨੁਸਾਰ (ਛੋਟੀਆਂ ਸਜਾਵਾਂ) ਅਤੇ ਨਿਯਮ 8 ਅਨੁਸਾਰ (ਵੰਡੀਆ ਸਜਾਵਾਂ) ਲਈ ਅਨੁਸ਼ਾਸਨੀ ਕਾਰਵਾਈ ਕਰਨ ਦੇ ਅਧਿਕਾਰ ਜੋ ਕਿ ਸਰਕਾਰ ਪੱਧਰ ਤੇ ਅਤੇ ਡਾਇਰੈਕਟੋਰੇਟ ਪੱਧਰ ਤੇ ਹਨ। ਹੁਣ ਇਹਨਾਂ ਅਧਿਕਾਰਾਂ ਨੂੰ ਪ੍ਰਿੰਸੀਪਲ ਦੇ ਪੱਧਰ ਤੇ ਦਿੱਤਾ ਗਿਆ ਹੈ।



 ਸਿੱਖਿਆ ਸਕੱਤਰ ਉਚੇਰੀ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਪੱਤਰ ਅਨੁਸਾਰ  ਅਧਿਕਾਰੀਆਂ /ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਸਮੇਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਦੇ ਨਾਲ ਇਹ ਵੀ ਲਿਖਿਆ ਜਾਂਦਾ ਵੱਡੀਆਂ ਸਜਾਵਾਂ ਵਿੱਚ ਸਜਾ ਨੰ: (vii) ਤੋਂ (ix) ਦੇ ਅਧਿਕਾਰ ਸਿਰਫ ਸਰਕਾਰ ਪਾਸ ਹੀ ਰਹਿਣਗੇ।















 ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ / ਕਰਮਚਾਰੀ ਨੂੰ ਦੋਸ਼ੀ ਪਾਏ ਜਾਣ ਤੇ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) 1970 ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਕੋਈ ਛੋਟੀ ਸਜਾ ਦਿੱਤੀ ਜਾਂਦੀ ਹੈ ਤਾਂ ਇਸ ਦੀ ਐਪੀਲੋਟ ਅਥਾਰਟੀ ਡਾਇਰੈਕਟਰ, ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਹੋਣਗੇ ਅਤੇ ਜੇਕਰ ਕੋਈ ਵੱਡੀ ਸਜਾ ਦਿੱਤੀ ਜਾਂਦੀ ਉਸ ਸਬੰਧੀ ਐਪੀਲੈਟ ਅਥਾਰਟੀ ਸਕੱਤਰ, ਪੰਜਾਬ ਸਰਕਾਰ ਪਾਸ ਹੋਵੇਗੀ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends