ਗਾਂਧੀ ਜੈਯੰਤੀ ਮੌਕੇ ਸਫਾਈ ਮਿੱਤਰ ਸਨਮਾਨ ਸਮਾਰੋਹ ਕਰਵਾਇਆ
ਨਗਰ ਪੰਚਾਇਤ ਵਲੋ ਅਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ਸਫਾਈ ਸੇਵਕਾਂ ਨੂੰ ਸਰਟੀਫਿਕੇਟ ਵੰਡੇ
ਕੀਰਤਪੁਰ ਸਾਹਿਬ 02 ਅਕਤੂਬਰ ()
ਅੱਜ ਰਾਸ਼ਟਰ ਪਿਤਾ ਮਹਾਂਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਲੋਂ ਸਫਾਈ ਮਿੱਤਰ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਨਗਰ ਪੰਚਾਇਤ ਦੀ ਉਪ ਪ੍ਰਧਾਨ ਅਮਨਦੀਪ ਕੌਰ ਨੇ ਸਫਾਈ ਸੇਵਕਾਂ ਨੂੰ ਸਰਟੀਫਿਕੇਟ ਵੰਡੇ। ਅਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ਸਫਾਈ ਮਿੱਤਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਰਜ ਸਾਧਕ ਅਫਸਰ ਜੀ.ਬੀ ਸ਼ਰਮਾ, ਸੀ.ਐਫ ਮਨਦੀਪ ਸਿੰਘ, ਐਮ.ਵੀ ਗੋਲਡੀ, ਡੀ.ਈ.ਓ ਕੇਸ਼ਵ ਅਤੇ ਟੀਮ ਐਸ.ਬੀ.ਐਮ ਵਲੋਂ ਵਾਰਡਾਂ ਵਿਚ ਦਿਨ ਰਾਤ ਕੰਮ ਕਰ ਰਹੇ ਸਫਾਈ ਸੇਵਕਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਫਾਈ ਸੇਵਕਾਂ ਦਾ ਸਨਮਾਨ ਕੀਤਾ ਜਾਵੇ।ਇਸ ਮੌਕੇ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਅਤੇ ਸਿਹਤ ਵਿਭਾਗ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਪੀ.ਪੀ.ਈ ਕਿੱਟਾਂ ਦੀ ਵਰਤੋ ਕਰਨ। ਜਿਕਰਯੋਗ ਹੈ ਕਿ ਸ੍ਰੀਮਤੀ ਸੋਨਾਲੀ ਗਿਰਿ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਿਲ੍ਹੇ ਵਿਚ 1 ਅਕਤੂਬਰ ਤੋ 31 ਅਕਤੂਬਰ ਤੱਕ ਕਲੀਨ ਇੰਡੀਆ ਕੰਪੇਨ ਸੁਰੂ ਕੀਤੀ ਹੈ। ਉਲੀਕੇ ਪ੍ਰੋਗਰਾਮ ਅਨੁਸਾਰ 2 ਅਕਤੂਬਰ ਨੂੰ 31 ਅਕਤੂਬਰ ਤੱਕ ਉਲੀਕੇ ਪ੍ਰੋਗਰਾਮ ਮੁਤਾਬਿਕ ਗਤੀਵਿਧੀਆ ਕੀਤੀਆਂ ਜਾਣਗੀਆਂ।