ਹੁਣ ‘ਡੋਗਰਾ’ ਸਰਟੀਫਿਕੇਟ ਆਨਲਾਈਨ ਪ੍ਰਾਪਤ ਕਰੋ: ਵਿਸ਼ੇਸ਼ ਮੁੱਖ ਸਕੱਤਰ, ਮਾਲ
ਚੰਡੀਗੜ੍ਹ, 6 ਅਕਤੂਬਰ:
ਵਿਸ਼ੇਸ਼ ਮੁੱਖ ਸਕੱਤਰ (ਐਸਸੀਐਸ, ਮਾਲ) ਸ੍ਰੀਮਤੀ ਰਵਨੀਤ ਕੌਰ ਨੇ ਅੱਜ ਦੱਸਿਆ ਕਿ ਨਾਗਰਿਕ-ਕੇਂਦਰਿਤ ਸੁਧਾਰਾਂ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਮਾਲ ਵਿਭਾਗ ਵੱਲੋਂ 'ਡੋਗਰਾ' ਸਰਟੀਫਿਕੇਟ ਆਨਲਾਈਨ ਜਾਰੀ ਕਰਨਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 'ਡੋਗਰਾ' ਸਰਟੀਫਿਕੇਟ ਸੇਵਾ ਕੇਂਦਰਾਂ ਰਾਹੀਂ ਸਿਰਫ਼ ਆਫਲਾਈਨ ਮੋਡ ਜ਼ਰੀਏ ਉਪਲਬਧ ਕਰਵਾਇਆ ਜਾਂਦਾ ਸੀ ਅਤੇ ਬਿਨੈਕਾਰਾਂ ਨੂੰ ਹੱਥੀਂ ਹਸਤਾਖਰ ਕੀਤੇ ਸਰਟੀਫਿਕੇਟ ਹੀ ਜਾਰੀ ਕੀਤੇ ਜਾਂਦੇ ਸਨ।
ਹੁਣ ਨਾਗਰਿਕ https://eservices.punjab.gov.in 'ਤੇ ਘਰੋਂ ਆਨਲਾਈਨ ਬਿਨੈ ਕਰਕੇ ਇਹ ਸਰਟੀਫਿਕੇਟ ਹਾਸਲ ਕਰ ਸਕਦੇ ਹਨ ਅਤੇ ਫਾਈਲ ਜਮ੍ਹਾਂ ਕਰਾਉਣ ਲਈ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਮਾਲ ਵਿਭਾਗ ਨਾਗਰਿਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਸੁਧਾਰ ਕਰ ਰਿਹਾ ਹੈ ਅਤੇ ਸਮਾਂ ਸੀਮਾ ਘਟਾਉਣ ਤੋਂ ਇਲਾਵਾ ਵਿਭਾਗ ਨੇ ਸਾਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਵੀ ਯਕੀਨੀ ਬਣਾਇਆ ਹੈ।
ਵਿਸ਼ੇਸ਼ ਮੁੱਖ ਸਕੱਤਰ (ਮਾਲ) ਨੇ ਦੱਸਿਆ ਕਿ ਨਵੀਂ ਆਨਲਾਈਨ ਸੇਵਾ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਐਨਆਈਸੀ, ਪੰਜਾਬ ਦੀ ਸਹਾਇਤਾ ਨਾਲ ਡਿਜੀਟਾਈਜ਼ਡ ਕੀਤਾ ਗਿਆ ਹੈ ਅਤੇ ਵਿਭਾਗ ਦੇ ਸਾਰੇ ਸਬੰਧਤ ਸਟਾਫ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਡੋਗਰਾ ਜਾਤੀ ਨਾਲ ਸਬੰਧਤ ਬਿਨੈਕਾਰ ਆਪਣੀ ਅਰਜ਼ੀ ਲਈ ਆਨਲਾਈਨ ਬਿਨੈ ਕਰ ਸਕਦੇ ਹਨ ਜਾਂ ਨਜ਼ਦੀਕੀ ਸੇਵਾ ਕੇਂਦਰਾਂ 'ਤੇ ਵੀ ਜਾ ਸਕਦੇ ਹਨ। ਸਰਟੀਫਿਕੇਟ ਜਾਰੀ ਹੋਣ ਉਪਰੰਤ ਬਿਨੈਕਾਰ ਐਸਐਮਐਸ ਰਾਹੀਂ ਪ੍ਰਾਪਤ ਲਿੰਕ ਜਾਂ ਆਪਣੀ ਆਈਡੀ ਜ਼ਰੀਏ ਵੈਬਸਾਈਟ ਦੇ ਹੋਮ ਪੇਜ 'ਤੇ "ਵੈਰੀਫਾਈ ਯੂਅਰ ਸਰਟੀਫਿਕੇਟ" ਲਿੰਕ 'ਤੇ ਕਲਿਕ ਕਰਕੇ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹਨ